ਚੰਡੀਗੜ੍ਹ:ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦਾ ਜਨਮ 6 ਜਨਮ ਸਤੰਬਰ 1988 ਨੂੰ ਚੰਡੀਗੜ੍ਹ (Chandigarh) ਵਿਚ ਹੋਇਆ ਹੈ। ਸਰਗੁਣ ਮਹਿਤਾ ਅੱਜ ਆਪਣਾ 33 ਜਨਮ ਦਿਨ ਸੈਲੀਬਰੇਟ ਕਰ ਰਹੀ ਹੈ। ਖੂਬਸੂਰਤ ਸਿਟੀ ਦੀ ਮੁਟਿਆਰ ਨੇ ਪੰਜਾਬੀ ਫਿਲਮ ਇੰਡਸਟਰੀ (Film Industry) ਦੇ ਨਾਲ ਨਾਲ ਟੀਵੀ ਸ਼ੋਅ 'ਕਲੋਰ ਬਾਗ', 'ਤੇਰੀ ਮੇਰੀ ਲਵ ਸਟੋਰੀ' ਜਿਹੇ ਕਈ ਟੀਵੀ ਸ਼ੋਅ 'ਚ ਕੰਮ ਕਰਕੇ ਵੱਖਰਾ ਮੁਕਾਮ ਹਾਸਲ ਕੀਤਾ ਹੈ।
ਸਰਗੁਣ ਮਹਿਤਾ ਨੇ ਮੁੱਢਲੀ ਸਿੱਖਿਆ ਚੰਡੀਗੜ੍ਹ ਤੋਂ ਹਾਸਲ ਕੀਤੀ। ਚੰਡੀਗੜ੍ਹ ਤੋਂ ਬੀ.ਕਾਮ ਆਨਰਜ਼ ਕੀਤੀ ਅਤੇ ਇਸ ਤੋਂ ਬਾਅਦ ਦਿੱਲੀ ਦੇ ਕਾਲਜ ਕਰੋੜੀਮੱਲ ਤੋਂ ਉਸਨੇ ਰੰਗਮੰਚ ਨਾਲ ਜੁੜ ਗਈ। ਰਿਆਲਿਟੀ ਸ਼ੋਅ ‘ਨੱਚ ਬੱਲੀਏ’ ਅਤੇ ‘ਕਾਮੇਡੀ ਨਾਈਟ ਦਾ ਆਜੂਬਾ’ ਨੇ ਉਸ ਨੂੰ ਇਸ ਖੇਤਰ ਵਿੱਚ ਪਛਾਣ ਦਿੱਤੀ। ‘ਕਾਮੇਡੀ ਨਾਈਟ ਦਾ ਆਜੂਬਾ’ ਵਿੱਚ ਉਸ ਨੇ ਕਪਿਲ ਸ਼ਰਮਾ ਨਾਲ ਸੈਲਬ੍ਰਿਟੀ ਪਾਰਟਨਰ ਵਜੋਂ ਕਈ ਐਪੀਸੋਡ ਕੀਤੇ। ਚੰਡੀਗੜ੍ਹ ਦੀ ਜੰਮਪਲ ਹੋਣ ਦੇ ਬਾਵਜੂਦ ਇਸ ਨੇ ਕਦੇ ਪੰਜਾਬੀ ਫ਼ਿਲਮਾਂ ’ਚ ਕੰਮ ਕਰਨ ਬਾਰੇ ਨਹੀਂ ਸੋਚਿਆ ਸੀ। ਇਹ ਮੁੰਬਈ ’ਚ ਸਰਗਰਮ ਸੀ ਤੇ ਉੱਥੇ ਹੀ ਰਹਿਣਾ ਚਾਹੁੰਦੀ ਸੀ।