ਪੰਜਾਬ

punjab

ETV Bharat / sitara

ਜਨਮਦਿਨ ਮੁਬਾਰਕ ਪੰਕਜ ਤ੍ਰਿਪਾਠੀ - ਬੇਲਸੰਦ,ਜ਼ਿਲ੍ਹਾ ਗੋਪਾਲਗੰਜ, ਬਿਹਾਰ

ਫਿਲਮ ਅਦਾਕਾਰ ਪੰਕਜ ਤ੍ਰਿਪਾਠੀ ਦਾ ਜਨਮ 5 ਸਤੰਬਰ 1976 'ਚ ਬੇਲਸੰਦ,ਜ਼ਿਲ੍ਹਾ ਗੋਪਾਲਗੰਜ, ਬਿਹਾਰ 'ਚ ਹੋਇਆ। ਇਨ੍ਹਾਂ ਦੀ ਬਾਕਮਾਲ ਅਦਾਕਾਰੀ ਕਾਰਨ ਹੀ ਪ੍ਰਸ਼ੰਸਕ ਇਨ੍ਹਾਂ ਨੂੰ ਅਥਾਹ ਪਿਆਰ ਕਰਦੇ ਹਨ।

ਜਨਮਦਿਨ ਮੁਬਾਰਕ ਪੰਕਜ ਤ੍ਰਿਪਾਠੀ
ਜਨਮਦਿਨ ਮੁਬਾਰਕ ਪੰਕਜ ਤ੍ਰਿਪਾਠੀ

By

Published : Sep 5, 2021, 6:50 AM IST

ਚੰਡੀਗੜ੍ਹ: ਮਸ਼ਹੂਰ ਫਿਲਮ ਅਦਾਕਾਰ ਪੰਕਜ ਤ੍ਰਿਪਾਠੀ ਦਾ ਜਨਮ 5 ਸਤੰਬਰ 1976 'ਚ ਬੇਲਸੰਦ,ਜ਼ਿਲ੍ਹਾ ਗੋਪਾਲਗੰਜ, ਬਿਹਾਰ 'ਚ ਹੋਇਆ। ਇਨ੍ਹਾਂ ਦੀ ਬਾਕਮਾਲ ਅਦਾਕਾਰੀ ਕਾਰਨ ਹੀ ਪ੍ਰਸ਼ੰਸਕ ਇਨ੍ਹਾਂ ਨੂੰ ਅਥਾਹ ਪਿਆਰ ਕਰਦੇ ਹਨ। ਪੰਕਜ ਤ੍ਰਿਪਾਠੀ ਪ੍ਰਮੁੱਖ ਤੌਰ 'ਤੇ ਹਿੰਦੀ ਫਿਲਮਾਂ 'ਚ ਅਦਾਕਾਰੀ ਕਰਦੇ ਹਨ। ਇਸ ਤੋਂ ਇਲਾਵਾਂ ਉਨ੍ਹਾਂ ਤਮਿਲ ਅਤੇ ਪੰਜਾਬੀ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।

ਜਨਮਦਿਨ ਮੁਬਾਰਕ ਪੰਕਜ ਤ੍ਰਿਪਾਠੀ

ਆਪਣੀ ਨੈਚੂਰਲ ਅਦਾਕਾਰੀ ਲਈ ਮਸ਼ਹੂਰ ਪੰਕਜ ਤ੍ਰਿਪਾਠੀ ਨੇ ਸਾਲ 2004 'ਚ ਫਿਲਮ 'ਰਨ' ਅਤੇ ਓਮਕੁਰਾ 'ਚ ਨਿਭਾਈ ਛੋਟੀ ਜਿਹੀ ਭੂਮਿਕਾ ਰਾਹੀ ਇਸ ਫਿਲਮੀ ਦੁਨੀਆ ਦਾ ਸਫ਼ਰ ਸ਼ੁਰੂ ਕੀਤਾ ਸੀ। ਇਸ ਮੌਕੇ ਉਹ 40 ਤੋਂ ਵੱਧ ਫਿਲਮਾਂ ਅਤੇ 60 ਟੀਵੀ ਸ਼ੌਅ 'ਚ ਕੰਮ ਕਰ ਚੁੱਕੇ ਹਨ। ਪੰਕਜ ਤ੍ਰਿਪਾਠੀ ਨੂੰ ਗੈਂਗਸ ਆਫ ਵਾਸੇਪੁਰ ਫਿਲਮ ਸੀਰੀਜ਼ ਰਾਹੀ ਵੱਧ ਲੋਕਪ੍ਰਿਯਤਾ ਮਿਲੀ। ਜਿਸ ਤੋਂ ਬਾਅਦ ਕਈ ਮਹੱਤਵਪੂਰਨ ਫਿਲਮਾਂ 'ਚ ਅਦਾਕਾਰੀ ਕੀਤੀ।

ਇਹ ਵੀ ਪੜ੍ਹੋ:ਜਨਮ ਦਿਨ ਮੁਬਾਰਕ ਜੈਸਮੀਨ ਸੈਂਡਲਸ

ਪੰਕਜ ਤ੍ਰਿਪਾਠੀ ਵਲੋਂ ਅੰਗਰੇਜੀ ਫਿਲਮਾਂ 'ਚ ਵੀ ਆਪਣੀ ਕਲਾਕਾਰੀ ਦਾ ਲੋਹਾ ਮਨਵਾਇਆ ਗਿਆ ਹੈ। ਜਿਸ ਦੀ ਬਾਕਮਾਲ ਅਦਾਕਾਰੀ ਕਾਰਨ ਉਨ੍ਹਾਂ ਦੀ ਫਿਲਮ ਨਿਊਟਨ ਲਈ ਤ੍ਰਿਪਾਠੀ ਨੂੰ ਨੈਸ਼ਨਲ ਫਿਲਮ ਐਵਾਰਡ ਸਮੇਤ ਕਈ ਪੁਰਸਕਾਰ ਹਾਸਲ ਹੋ ਚੁੱਕੇ ਹਨ।

ਜਨਮਦਿਨ ਮੁਬਾਰਕ ਪੰਕਜ ਤ੍ਰਿਪਾਠੀ

ਤ੍ਰਿਪਾਠੀ ਦੀ ਨਿੱਜੀ ਜਿੰਦਗੀ ਵੱਲ ਝਾਤ ਮਾਰੀਏ ਤਾਂ 15 ਜਨਵਰੀ 2004 ਨੂੰ ਉਨ੍ਹਾਂ ਮਰਿਦੁਲਾ ਨਾਲ ਵਿਆਹ ਦੇ ਬੰਧਨ 'ਚ ਬੱਝੇ ਸਨ। ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਇੱਕ ਧੀ ਨੇ ਜਨਮ ਲਿਆ। ਜਿਸ ਦਾ ਨਾਮ ਆਸ਼ੀ ਤ੍ਰਿਪਾਠੀ ਹੈ।

ਇਹ ਵੀ ਪੜ੍ਹੋ:ਸਲਮਾਨ ਖਾਨ ਸਣੇ 38 ਸਿਤਾਰਿਆਂ ਦੇ ਖ਼ਿਲਾਫ਼ ਮਾਮਲਾ ਦਰਜ

ABOUT THE AUTHOR

...view details