ਚੰਡੀਗੜ੍ਹ:ਸ਼ਾਹਰੁਖ ਖਾਨ (Shah Rukh Khan) ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਚੋਂ ਇੱਕ ਹੈ। ਬਾਲੀਵੁੱਡ ਵਿੱਚ ਅਦਾਕਾਰ ਦੇ ਵਜੋਂ ਉਨ੍ਹਾਂ ਦੀ ਇੱਕ ਵੱਖਰੀ ਪਹਿਚਾਣ ਹੈ। ਸ਼ਾਹਰੁਖ ਖਾਨ ਅਦਾਕਾਰ ਵਜੋਂ ਬਹੁਤਿਆ ਦੇ ਦਿਲਾਂ ਦਾ ਚਹੇਤਾ ਹੈ। ਦੱਸ ਦੇਈੇਏ ਕਿ ਉਨ੍ਹਾਂ ਨੂੰ ਬਾਲੀਵੁੱਡ ਦਾ ਕਿੰਗ (King of Bollywood) ਵੀ ਕਿਹਾ ਜਾਂਦਾ ਹੈ।
ਅੱਜ ਸ਼ਾਹਰੁਖ ਖਾਨ ਦਾ ਜਨਮਦਿਨ ਹੈ। ਉਨ੍ਹਾਂ ਦੇ ਜਨਮਦਿਨ ਮੌਕੇ ਉਨ੍ਹਾਂ ਦੇ ਚਾਹੁਣ ਵਾਲੇ ਦਰਸ਼ਕ ਅਤੇ ਸਾਰਾ ਬਾਲੀਵੁੱਡ (Bollywood) ਉਨ੍ਹਾਂ ਨੂੰ ਜਨਮਦਿਨ ਦੀ ਵਿਧਾਈ ਦੇ ਰਿਹਾ ਹੈ।
ਸ਼ਾਹਰੁਖ ਖਾਨ (Shah Rukh Khan) ਦਾ ਜਨਮ 2 ਨਵੰਬਰ 1965 ਨੂੰ ਨਵੀਂ ਦਿੱਲੀ ਵਿਖੇ ਇੱਕ ਮੁਸਲਿਮ ਪਰਿਵਾਰ ਵਿੱਚ ਹੋਇਆ। 25 ਅਕਤੂਬਰ 1991 ਨੂੰ ਉਨ੍ਹਾਂ ਗੌਰੀ ਛਿੰਬਰ ਨਾਲ ਵਿਆਹ ਕਰਵਾਇਆ ਜੋ ਕਿ ਪੰਜਾਬੀ ਹਿੰਦੂ ਕੁੜੀ ਹੈ। ਉਨ੍ਹਾਂ ਦਾ ਪੁੱਤਰ ਆਰੀਅਨ ਖਾਨ ਅਤੇ ਧੀ ਦਾ ਨਾਂ ਸੁਹਾਨਾ ਹੈ।
ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਨੇ ਆਪਣੀ ਪੜ੍ਹਾਈ ਅਰਥ ਸ਼ਾਸ਼ਤਰ (Economics) ਦੇ ਖੇਤਰ ਵਿੱਚ ਕੀਤੀ। ਜਿਸ ਤੋਂ ਬਾਅਦ ਉਨ੍ਹਾਂ 1980 ਰੰਗਮੰਚ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਸ਼ੁਰੂਆਤ ਕੀਤੀ। ਸ਼ਾਹਰੁਖ ਖਾਨ ਦੀਆਂ ਪ੍ਰਮੁੱਖ ਫ਼ਿਲਮਾਂ ਦਿਲ ਵਾਲੇ ਦੁਲਹਨੀਆ ਲੇ ਜਾਏਂਗੇ, ਕੁਛ ਕੁਛ ਹੋਤਾ ਹੈ, ਦੇਵਦਾਸ, ਓਮ ਸ਼ਾਂਤੀ ਓਮ, ਰਬ ਨੇ ਬਨਾ ਦੀ ਜੋੜੀ , ਕਲ ਹੋ ਨਾ ਹੋ, ਵੀਰ ਜ਼ਾਰਾ, ਚੇਨੱਈ ਐਕਸਪਰੈੱਸ ਆਦਿ ਹਨ। ਇਨ੍ਹਾਂ ਫ਼ਿਲਮਾਂ ਦੇ ਜ਼ਰੀਏ ਸ਼ਾਹਰੁਖ ਖਾਨ ਨੇ ਦਰਸ਼ਕਾਂ ਦੇ ਮਨਾਂ ਵਿੱਚ ਆਪਣੀ ਅਨੋਖੀ ਛਾਪ ਛੱਡੀ ਹੈ।
ਦੱਸ ਦੇਈਏ ਕਿ ਸ਼ਾਹਰੁਖ ਖਾਨ ਨੇ ਅਦਾਕਾਰੀ ਦੇ ਖੇਤਰ ਵਿੱਚ ਕਈ ਇਨਾਮ ਸਨਮਾਨ ਪ੍ਰਾਪਤ ਕੀਤੇ। 2005 ਵਿੱਚ ਭਾਰਤੀ ਸਰਕਾਰ ਨੇ ਭਾਰਤੀ ਸਿਨੇਮਾ ਵਿੱਚ ਯੋਗਦਾਨ ਲਈ ਉਸਨੂੰ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੂੰ ਫਰਾਂਸ ਦੀ ਸਰਕਾਰ ਵੱਲੋਂ ਓਰਡਰੇ ਡੇਸ ਆਰਟ ਏਟ ਡੇਸ ਅਤੇ ਲੀਜ਼ਨ ਡੀਔਨਰ ਇਨਾਮ ਨਾਲ ਸਨਮਾਨਿਤ ਕੀਤਾ ਗਿਆ।
ਇਹ ਵੀ ਪੜ੍ਹੋ:ਅਨੁਸ਼ਕਾ ਸ਼ਰਮਾ-ਵਿਰਾਟ ਕੋਹਲੀ ਦੀ 10 ਮਹੀਨੇ ਦੀ ਬੇਟੀ ਨੂੰ ਮਿਲੀ ਬਲਾਤਕਾਰ ਦੀ ਧਮਕੀ, ਇਹ ਹੈ ਕਾਰਨ