ਚੰਡੀਗੜ੍ਹ:ਪੰਜਾਬੀ ਗਾਇਕ ਹਰਫ਼ ਚੀਮਾ (Harf Cheema) ਦਾ ਜਨਮ 13 ਸਤੰਬਰ 1987 ਨੂੰ ਪਿੰਡ ਚੀਮ ਜ਼ਿਲ੍ਹਾ ਸੰਗਰੂਰ ਵਿਚ ਹੋਇਆ। ਹਰਫ ਚੀਮਾ 34 ਸਾਲ ਦੇ ਹੋ ਗਏ ਹਨ।ਹਰਫ ਚੀਮਾ ਦਾ ਪੂਰਾ ਨਾਂ ਹਰਮਿੰਦਰ ਸਿੰਘ ਹੈ। ਹਰਫ ਚੀਮਾ ਦੀ ਮੁੱਢਲੀ ਸਿੱਖਿਆ ਪਿੰਡ ਦੇ ਸਕੂਲ (School) ਤੋਂ ਹਾਸਲ ਕੀਤੀ। ਉਨ੍ਹਾਂ ਨੇ ਗ੍ਰੈਜਏਸ਼ਨ ਚੰਡੀਗੜ੍ਹ ਗਰੁੱਪ ਆਫ ਕਾਲਜ ਲਾਡਰਾਂ ਮੁਹਾਲੀ ਤੋਂ ਕੀਤੀ।
ਹਰਫ ਚੀਮਾ ਦੇ ਮਸ਼ਹੂਰ ਗੀਤ ਤੇਰਾ ਯਾਰ ਪੁਰਾਣਾ ਪਾਪੀ ਏ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇੰਸਟਾਗ੍ਰਾਮ ਉਤੇ ਹਰਫ ਚੀਮਾ ਦੀਆਂ ਪੋਸਟਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।