ਚੰਡੀਗੜ੍ਹ: 11 ਅਕਤੂਬਰ ਨੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਫ਼ਿਲਮ ਤਾਰਾ ਮੀਰਾ ਦਾ ਪ੍ਰਮੋਸ਼ਨ ਸੋਸ਼ਲ ਮੀਡੀਆ 'ਤੇ ਸ਼ੁਰੂ ਹੋ ਚੁੱਕਾ ਹੈ। ਹਾਲ ਹੀ ਦੇ ਵਿੱਚ ਰਣਜੀਤ ਬਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਜਨਤਕ ਕੀਤੀ ਜਿਸ 'ਚ ਗੁਰੂ ਰੰਧਾਵਾ ਅਤੇ ਰਣਜੀਤ ਬਾਵਾ ਫ਼ਿਲਮ ਤਾਰਾ ਮੀਰਾ ਦੀ ਟੀਮ ਨਾਲ ਫ਼ਿਲਮ ਰਿਲੀਜ਼ ਹੋਣ ਦੀ ਖੁਸ਼ੀ ਨੂੰ ਸੇਲੀਬ੍ਰੇਟ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਦੇ ਵਿੱਚ ਰਣਜੀਤ ਬਾਵਾ ਅਤੇ ਗੁਰੂ ਰੰਧਾਵਾ ਇੱਕ ਦੂਜੇ ਨੂੰ ਕੇਕ ਖਵਾ ਰਹੇ ਹਨ। ਇਹ ਫ਼ਿਲਮ ਗੁਰੂ ਰੰਧਾਵਾ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਫ਼ਿਲਮ ਰਾਹੀਂ ਗੁਰੂ ਰੰਧਾਵਾ ਪੰਜਾਬੀ ਇੰਡਸਟਰੀ ਦੇ ਵਿੱਚ ਬਤੌਰ ਨਿਰਮਾਤਾ ਆਪਣਾ ਪਹਿਲਾ ਪ੍ਰਾਜੈਕਟ ਲੈ ਕੇ ਆ ਰਹੇ ਹਨ।
ਇਸ ਵੀਡੀਓ ਨੂੰ ਰਣਜੀਤ ਬਾਵਾ ਨੇ ਇੰਸਟਾਗ੍ਰਾਮ 'ਤੇ ਸਾਂਝਾ ਕਰਦੇ ਹੋਏ ਲਿਖਿਆ, "ਟੀਮ ਵਰਕ,,ਸਭ ਨੂੰ ਪਿਆਰ,,ਤਾਰਾ ਮੀਰਾ 11 ਅਕਤੂਬਰ, ਟ੍ਰੇਲਰ ਛੇਤੀ ਹੀ ਰਿਲੀਜ਼ ਹੋਵੇਗਾ।"
ਜ਼ਿਕਰ-ਏ-ਖ਼ਾਸ ਹੈ 11 ਅਕਤੂਬਰ ਦਾ ਦਿਨ ਬਾਲੀਵੁੱਡ ਅਤੇ ਪਾਲੀਵੁੱਡ ਦੋਹਾਂ ਲਈ ਬਹੁਤ ਖ਼ਾਸ ਹੈ ਕਿਉਂਕਿ ਇਸ ਦਿਨ ਬਾਲੀਵੁੱਡ ਦੇ ਵਿੱਚ ਪ੍ਰਿਯੰਕਾ ਚੋਪੜਾ ਦੁਆਰਾ ਪ੍ਰੋਡਿਊਸ ਕੀਤੀ ਫ਼ਿਲਮ ਦੀ ਸਕਾਈ ਇਜ਼ ਪਿੰਕ ਰਿਲੀਜ਼ ਹੋ ਰਹੀ ਹੈ। ਪ੍ਰਿਯੰਕਾ ਵੀ ਇਸ ਫ਼ਿਲਮ ਦੇ ਨਾਲ ਬਾਲੀਵੁੱਡ ਦੇ ਵਿੱਚ ਬਤੌਰ ਪ੍ਰੋਡਿਊਸਰ ਐਂਟਰੀ ਕਰਨ ਜਾ ਰਹੀ ਹੈ ਅਤੇ ਗੁਰੂ ਰੰਧਾਵਾ ਵੀ ਪਾਲੀਵੁੱਡ 'ਚ ਬਤੌਰ ਪ੍ਰੋਡਿਊਸਰ ਐਂਟਰੀ ਕਰਨ ਜਾ ਰਹੇ ਹਨ। ਵੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ 'ਚ ਦੀ ਸਕਾਈ ਇਜ਼ ਪਿੰਕ ਨੂੰ ਲੋਕ ਵੇਖਣਾ ਪਸੰਦ ਕਰਦੇ ਨੇ ਜਾਂ ਫ਼ੇਰ ਤਾਰਾ ਮੀਰਾ ਨੂੰ ਚੰਗਾ ਰਿਸਪੌਂਸ ਮਿਲਦਾ ਹੈ।