ਨਿਰਮਾਤਾ ਬਣੇ ਗੁਰੂ ਰੰਧਾਵਾ - 11 october
ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਨੇ ਇੰਸਟਾਗ੍ਰਾਮ 'ਤੇ ਇਕ ਜਾਣਕਾਰੀ ਸਾਂਝੀ ਕੀਤੀ ਹੈ ਕਿ ਉਹ ਪੰਜਾਬੀ ਫ਼ਿਲਮ 'ਤਾਰਾ ਮੀਰਾ' ਦੇ ਵਿੱਚ ਬਤੌਰ ਨਿਰਮਾਤਾ ਕੰਮ ਕਰ ਰਹੇ ਹਨ। ਇਸ ਫ਼ਿਲਮ ਦੇ ਵਿੱਚ ਰਣਜੀਤ ਬਾਵਾ ਮੁੱਖ ਭੂਮਿਕਾ ਦੇ ਵਿੱਚ ਨਜ਼ਰ ਆਉਣਗੇ।
ਫ਼ੋਟੋ
ਚੰਡੀਗੜ੍ਹ : ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਹੁਣ ਇਕ ਨਿਰਮਾਤਾ ਬਣਨ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕਰ ਕੇ ਦਿੱਤੀ ਹੈ। ਦੱਸ ਦਈਏ ਗੁਰੂ ਰੰਧਾਵਾ ਪੰਜਾਬੀ ਫ਼ਿਲਮ 'ਤਾਰਾ ਮੀਰਾ' ਨੂੰ ਪ੍ਰੋਡਿਊਸ ਕਰ ਰਹੇ ਹਨ।
ਇਹ ਫ਼ਿਲਮ 11 ਅਕਤੂਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ 'ਚ ਰਣਜੀਤ ਬਾਵਾ, ਗੁਰਪ੍ਰੀਤ ਘੁੱਗੀ ਸਮੇਤ ਕਈ ਦਿਗਜ਼ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਗੁਰੂ ਰੰਧਾਵਾ ਅਤੇ ਰਾਜੀਵ ਢੀਂਗਰਾ ਪੇਸ਼ ਕਰ ਰਹੇ ਹਨ।