ਚੰਡੀਗੜ੍ਹ: ਪੰਜਾਬੀ ਗਾਇਕ ਗੁਰੂ ਰੰਧਾਵਾ ਦਾ ਗੀਤ 'ਸਲੋਲੀ ਸਲੋਲੀ' ਗਲੋਬਲ ਆਇਕਨ ਪਿਟਬੁਲ ਦੇ ਨਾਲ ਰੀਲੀਜ਼ ਹੋ ਗਿਆ ਹੈ। ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ। ਇਸ ਗੀਤ ਦੀ ਵੀਡੀਓ ਨੂੰ ਯੂਟਿਊਬ 'ਤੇ ਹੁਣ ਤੱਕ 1 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ।
ਗੁਰੂ ਰੰਧਾਵਾ ਅਤੇ ਅਮਰੀਕਨ ਰੈਪਰ ਪਿਟਬੁੱਲ ਦੀ ਜੁਗਲਬੰਦੀ ਨੇ ਮਚਾਇਆ ਧਮਾਲ - slowely
ਗੁਰੂ ਰੰਧਾਵਾ ਦਾ ਗੀਤ 'ਸਲੋਲੀ ਸਲੋਲੀ' ਰਿਲੀਜ਼ ਹੋ ਚੁੱਕਿਆ ਹੈ। ਟੀ-ਸੀਰੀਜ਼ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਦਰਸ਼ਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਸੋਸ਼ਲ ਮੀਡੀਆ
ਦੱਸਣਯੋਗ ਹੈ ਕਿ ਇਸ ਗੀਤ ਦੇ ਬੋਲ ਵੀ ਗੁਰੂ ਰੰਧਾਵਾ ਅਤੇ ਪਿਟਬੁਲ ਨੇ ਲਿਖੇ ਹਨ। ਇਸ ਗੀਤ ਦਾ ਮਿਊਜ਼ਿਕ ਡੀ.ਜੇ ਸ਼ੈਡੋ, ਬਲੈਕ ਆਊਟ, ਡੀ.ਜੇ ਮੌੌਂਕੀ, ਵੀਲਜ਼, ਵੀ ਮਿਊਜ਼ਿਕ, ਮੇਕਸ਼ਿਫ਼ਟ ਦੁਆਰਾ ਬਣਾਇਆ ਗਿਆ ਹੈ। ਅਰਬਨ ਬੀਟ 'ਤੇ ਬਣੇ ਇਸ ਗੀਤ ਦਾ ਨਿਰਦੇਸ਼ਨ ਡਾਇਰੈਕਟਰ ਗਿਫ਼ਟੀ ਨੇ ਕੀਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਦਿਨ੍ਹੀਂ ਇਸ ਗੀਤ ਨੂੰ ਲੈ ਕੇ ਗਿੱਪੀ ਗਰੇਵਾਲ ਨੇ ਗੁਰੂ ਰੰਧਾਵਾ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਸਨ।