ਪੰਜਾਬ

punjab

ETV Bharat / sitara

'ਅਰਦਾਸ ਕਰਾਂ' ਦੀ ਸ਼ੂਟਿੰਗ ਨੂੰ ਲੈ ਕੇ ਗੁਰਪ੍ਰੀਤ ਘੁੱਗੀ ਨੇ ਦੱਸੀ ਅਹਿਮ ਗੱਲ

19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਅਰਦਾਸ ਕਰਾਂ' ਦੀ ਸ਼ੂਟਿੰਗ ਨੂੰ ਲੈ ਕੇ ਗੁਰਪ੍ਰੀਤ ਘੁੱਗੀ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਨ੍ਹਾਂ ਨੇ ਇਹ ਕਿਹਾ ਹੈ ਕਿ ਫ਼ਿਲਮ ਦੀ ਸ਼ੂਟਿੰਗ ਵੇਲੇ ਵੀ ਅਰਦਾਸ ਚਲਦੀ ਸੀ ਕਿ ਕੋਈ ਬਿਮਾਰ ਨਾ ਹੋਵੇ।

'ਅਰਦਾਸ ਕਰਾਂ' ਦੀ ਸ਼ੂਟਿੰਗ ਨੂੰ ਲੈ ਕੇ ਗੁਰਪ੍ਰੀਤ ਘੁੱਗੀ ਨੇ ਦੱਸੀ ਅਹਿਮ ਗੱਲ

By

Published : Jun 25, 2019, 7:32 AM IST

ਚੰਡੀਗੜ੍ਹ : 2016 'ਚ ਰਿਲੀਜ਼ ਹੋਈ ਫ਼ਿਲਮ 'ਅਰਦਾਸ' ਦਾ ਸੀਕਵਲ 'ਅਰਦਾਸ ਕਰਾਂ' 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਫ਼ਿਲਮ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ।

ਇਸ ਦੇ ਚਲਦਿਆਂ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਗੁਰਪ੍ਰੀਤ ਘੁੱਗੀ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਗੁਰਪ੍ਰੀਤ ਘੁੱਗੀ ਫ਼ਿਲਮ ਦੇ ਬਿਹਾਈਂਡ ਦੇ ਸੀਨ ਦੀ ਗੱਲ ਕਰ ਰਹੇ ਹਨ।

ਇਸ ਵੀਡੀਓ ਰਾਹੀਂ ਗੁਰਪ੍ਰੀਤ ਘੁੱਗੀ ਫ਼ਿਲਮ ਦੀ ਸ਼ੂਟਿੰਗ ਵੇਲੇ ਜੋ ਦਿਕਤਾਂ ਹੋਈਆਂ ਉਸ ਬਾਰੇ ਗੱਲ ਕਰ ਰਹੇ ਹਨ। ਉਹ ਦੱਸਦੇ ਹਨ ਕਿ ਇਹ ਫ਼ਿਲਮ ਜਿੱਥੇ ਸ਼ੂਟ ਹੋਈ ਉਸ ਥਾਂ 'ਤੇ ਏਨੀਂ ਠੰਡ ਪੈਂਦੀ ਸੀ ਕਿ ਇੱਕ ਮਿੰਟ ਤੋਂ ਪਹਿਲਾਂ ਬੋਤਲਾਂ ਵਿੱਚ ਪਿਆ ਪਾਣੀ ਜੰਮ ਜਾਂਦਾ ਸੀ ।ਉਨ੍ਹਾਂ ਨੇ ਦੱਸਿਆ ਕਿ ਫ਼ਿਲਮ ਦੀ ਸ਼ੂਟਿੰਗ 'ਚ ਵੀ ਅਰਦਾਸ ਹੁੰਦੀ ਸੀ ਕੇ ਕੋਈ ਵੀ ਇਸ ਮੌਸਮ 'ਚ ਬਿਮਾਰ ਨਾ ਹੋਵੇ।

ABOUT THE AUTHOR

...view details