ਚੰਡੀਗੜ੍ਹ: ਗੁਰਨਾਮ ਭੁੱਲਰ ਦੀ ਹਾਲ ਹੀ ਵਿੱਚ ਰਿਲੀਜ਼ ਹੋਈ ਫ਼ਿਲਮ '' ਸੁਰਖ਼ੀ ਬਿੰਦੀ '' ਨੇ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਸ ਫ਼ਿਲਮ ਵਿੱਚ ਗੁਰਲਨਾਮ ਭੁੱਲਰ ਨਾਲ ਸਰਗੁਣ ਮਹਿਤਾ ਦੀ ਸ਼ਾਨਦਾਰ ਅਦਾਕਾਰੀ ਦੇਖਣ ਨੂੰ ਮਿਲੀ ਜਿਸ ਨੇ ਲੋਕਾਂ ਨੂੰ ਹੱਸਾ ਕੇ ਲੋਟਪੋਟ ਕਰ ਦਿੱਤਾ। ਫ਼ਿਲਮ ਵਿੱਚ ਗੁਰਨਾਮ ਦੀ ਅਦਾਕਾਰੀ ਦੀ ਜੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਅਦਾਕਾਰੀ ਵੀ ਬਾ-ਕਮਾਲ ਸੀ।
ਹੋਰ ਪੜ੍ਹੋ : ਫ਼ਿਲਮ 'ਸੁਰਖ਼ੀ ਬਿੰਦੀ' 'ਤੇ ਲੋਕਾਂ ਦੀ ਪ੍ਰਤੀਕਿਰਿਆ
ਫ਼ਿਲਮ ਤੋਂ ਬਾਅਦ ਗੁਰਨਾਮ ਪ੍ਰਸ਼ੰਸਕਾਂ ਲਈ ਇੱਕ ਨਵਾਂ ਗਾਣਾ ਪਾਗਲ ਲੈ ਕੇ ਆ ਰਹੇ ਹਨ ਜਿਸ ਨੂੰ ਲੈ ਕੇ ਖ਼ੁਦ ਗੁਰਨਾਮ ਭੁੱਲਰ ਉਤਸ਼ਾਹਿਤ ਹਨ। ਇਹ ਗਾਣਾ ਜ਼ਲਦੀ ਹੀ ਰਿਲੀਜ਼ ਹੋਣ ਜਾ ਰਿਹਾ ਹੈ। ਹਾਲਾਂਕਿ ਸਹੀ ਰਿਲੀਜ਼ ਦੀ ਮਿਤੀ ਹਾਲੇ ਤੱਕ ਕਿਸੇ ਨੂੰ ਨਹੀਂ ਪਤਾ। ਗਾਣੇ ਦੇ ਬੋਲ ਸਿੰਘ ਜੀਤ ਨੇ ਲਿੱਖੇ ਹਨ ਜਦੋਂ ਕਿ ਗਾਣੇ ਦਾ ਸੰਗੀਤ ਜੀ ਗੁਰੀ ਨੇ ਦਿੱਤਾ ਹੈ।