ਪੰਜਾਬ

punjab

ETV Bharat / sitara

ਗੁਰਨਾਮ ਭੁੱਲਰ ਨੇ ਕੀਤਾ ਆਪਣੀ ਨਵੀਂ ਫ਼ਿਲਮ ਦਾ ਐਲਾਨ - new movie

ਪਾਲੀਵੁੱਡ ਦੇ ਨਾਮਵਾਰ ਗਾਇਕ ਗੁਰਨਾਮ ਭੁੱਲਰ ਬਹੁਤ ਜਲਦ ਆਪਣੀ ਅਗਲੀ ਫ਼ਿਲਮ ਨੀਰੂ ਬਾਜਵਾ ਦੇ ਨਾਲ ਕਰਨ ਜਾ ਰਹੇ ਹਨ। ਇਸ ਦਾ ਐਲਾਨ ਉਨ੍ਹਾਂ ਇੰਸਟਾਗ੍ਰਾਮ 'ਤੇ ਕੀਤਾ ਹੈ।

ਫ਼ੋਟੋ

By

Published : Jun 7, 2019, 11:25 PM IST

ਚੰਡੀਗੜ੍ਹ: ਗਾਇਕੀ ਤੋਂ ਅਦਾਕਾਰੀ 'ਚ ਆਏ ਗੁਰਨਾਮ ਭੁੱਲਰ ਦਿਨੋਂ-ਦਿਨ ਤਰੱਕੀਆਂ ਕਰ ਰਹੇ ਹਨ। ਇਸ ਸਾਲ ਹੀ ਉਨ੍ਹਾਂ ਨੇ ਆਪਣਾ ਐਕਟਿੰਗ ਡੈਬਯੂ ਫ਼ਿਲਮ 'ਗੁੱਡੀਆਂ ਪਟੋਲੇ' ਤੋਂ ਕੀਤਾ ਸੀ। ਇਸ ਫ਼ਿਲਮ ਤੋਂ ਬਾਅਦ ਉਨ੍ਹਾਂ ਨੂੰ ਲਗਾਤਾਰ ਫ਼ਿਲਮਾਂ ਆਫ਼ਰ ਹੋ ਰਹੀਆਂ ਹਨ। ਇਸ ਦੇ ਚਲਦਿਆਂ ਗੁਰਨਾਮ ਭੁੱਲਰ ਦੀ ਇੱਕ ਨਵੀਂ ਫ਼ਿਲਮ ਦਾ ਐਲਾਨ ਹੋਇਆ ਹੈ।
ਇਸ ਫ਼ਿਲਮ ਦਾ ਨਾਂਅ ‘ਕੋਕਾ’ ਹੈ। ਇਸ ਫ਼ਿਲਮ ਦਾ ਪੋਸਟਰ ਸਾਂਝਾ ਕਰਦੇ ਹੋਏ ਗੁਰਨਾਮ ਭੁੱਲਰ ਨੇ ਲਿਖਿਆ, "ਮੈਂ ਆਪਣੀ ਅਗਲੀ ਫ਼ਿਲਮ ਨੀਰੂ ਬਾਜਵਾ ਮੈਡਮ ਨਾਲ ਕਰਨ ਜਾ ਰਿਹਾ ਹੈ। ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਨ੍ਹਾਂ ਨਾਲ ਕੰਮ ਕਰਨ ਦਾ ਮੌਕਾ ਮਿਲ ਰਿਹਾ ਹੈ।"


ਦੱਸਣਯੋਗ ਹੈ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਸ਼ਿਤਿਜ ਚੌਧਰੀ ਵੱਲੋਂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਸ਼ਿਤਿਜ ਚੌਧਰੀ ਨੇ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਜਿਵੇਂ ਕਿ ਮਿਸਟਰ ਐਂਡ ਮਿਸਿਜ਼ 420, ਮਿਸਟਰ ਐਂਡ ਮਿਸਿਜ਼ 420 ਰਿਟਰਨਜ਼, ਊੜਾ ਐੜਾ ਅਤੇ ਗੋਲਕ ਬੁਗਨੀ ਬੈਂਕ ‘ਤੇ ਬਟੂਆ।
ਇਸ ਤੋਂ ਇਲਾਵਾ ਫ਼ਿਲਮ 'ਕੋਕਾ' ਨੀਰੂ ਬਾਜਵਾ ਦੇ ਹੋਮ ਪ੍ਰੋਡਕਸ਼ਨ ‘ਚ ਬਣੇਗੀ। ਇਹ ਫ਼ਿਲਮ ਅਗਲੇ ਸਾਲ 2020 'ਚ ਰਿਲੀਜ਼ ਹੋਵੇਗੀ।

For All Latest Updates

ABOUT THE AUTHOR

...view details