ਰੋਪੜ: ਗੁਰਦਾਸ ਮਾਨ ਵਿਵਾਦ ਪੰਜਾਬ 'ਚ ਹਰ ਕੀਤੇ ਹੋ ਰਿਹਾ ਹੈ। ਸ਼ਹਿਰ ਦੇ ਇੱਕ ਨੌਜਵਾਨ ਮਨਜੀਤ ਠਾਕੁਰ ਨੇ ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਜੇਕਰ ਗੁਰਦਾਸ ਮਾਨ ਪੰਜਾਬੀ ਗਾਇਕੀ ਵਿੱਚ ਨਾਮਵਰ ਗਾਇਕ ਬਣਿਆ ਹੈ ਤਾਂ ਉਸ ਨੂੰ ਪੰਜਾਬੀ ਸਰੋਤਿਆਂ ਨੇ ਸਨਮਾਨ ਬਖਸ਼ਿਆ ਹੈ। ਮਨਜੀਤ ਨੇ ਕਿਹਾ, "ਗੁਰਦਾਸ ਮਾਨ ਮਸ਼ਹੂਰ ਹੀ ਲੋਕਾਂ ਦੀ ਬਦੌਲਤ ਹੋਏ ਹਨ ਜੇਕਰ ਲੋਕ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਹਨ ਤਾਂ ਉਨ੍ਹਾਂ ਨੂੰ ਸਟੇਜ 'ਤੇ ਖੜੇ ਹੋ ਕੇ ਭੈੜੀ ਸ਼ਬਦਾਵਲੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ।"
ਗੁਰਦਾਸ ਮਾਨ ਨੂੰ ਮੰਗਣੀ ਚਾਹੀਦੀ ਹੈ ਮੁਆਫ਼ੀ:ਮਨਜੀਤ ਠਾਕੁਰ ਹੋਰ ਪੜ੍ਹੋ: ਲੋਕਾਂ ਨੂੰ ਸਮੱਤ ਬਖ਼ਸ਼ਾਉਣ ਵਾਲੇ ਗੁਰਦਾਸ ਮਾਨ ਖੋ ਬੈਠੇ ਆਪਣੀ ਸਮੱਤ
ਉਨ੍ਹਾਂ ਕਿਹਾ, "ਸਟੇਜਾਂ ਤੇ ਜਿੱਥੇ ਪੰਜਾਬੀ ਦਰਸ਼ਕ ਜਾਂ ਆਮ ਲੋਕ ਬੈਠੇ ਹੁੰਦੇ ਹਨ ਉੱਥੇ ਹੀ ਸਾਡੀਆਂ ਧੀਆਂ ਮਾਵਾਂ ਭੈਣਾਂ ਅਤੇ ਨੌਜਵਾਨ ਬੱਚੇ ਬੈਠੇ ਹੁੰਦੇ ਹਨ। ਇਸ ਸ਼ਬਦਾਵਲੀ ਬਾਰੇ ਜੇਕਰ ਕੋਈ ਬੱਚਾ ਮਾਂ-ਬਾਪ ਨੂੰ ਪੁੱਛ ਲੈਂਦਾ ਤਾਂ ਇਹ ਕੀ ਹੈ ਤਾਂ ਉਹ ਕੀ ਜਵਾਬ ਦੇਣਗੇ ਬੱਚਿਆਂ ਨੂੰ?"
ਇਸ ਤੋਂ ਇਲਾਵਾ ਮਨਜੀਤ ਨੇ ਇਹ ਵੀ ਕਿਹਾ ਕਿ ਗਲਤ ਸ਼ਬਦਾਵਲੀ ਦਾ ਸਾਡੇ ਸਮਾਜ ਤੇ ਸਾਡੇ ਬੱਚਿਆਂ ਤੇ ਸਾਡੇ ਨੌਜਵਾਨ ਲੜਕੇ ਲੜਕੀਆਂ ਤੇ ਕਾਫੀ ਬੁਰਾ ਪ੍ਰਭਾਵ ਪਾਉਂਦਾ ਹੈ ਪੰਜਾਬੀ ਗਾਇਕ ਗੁਰਦਾਸ ਮਾਨ ਵੱਲੋਂ ਵਰਤੀ ਇਹ ਭੈੜੀ ਸ਼ਬਦਾਵਲੀ ਸਰਾਸਰ ਗਲਤ ਹੈ ਮਨਜੀਤ ਠਾਕੁਰ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਇਸ ਮਾਮਲੇ ਤੇ ਜਨਤਾ ਤੋਂ ਮਾਫੀ ਮੰਗਣੀ ਚਾਹੀਦੀ ਹੈ।
ਹੋਰ ਪੜ੍ਹੋ: ਗੁਰਦਾਸ ਮਾਨ ਦਾ ਹੋਣਾ ਚਾਹੀਦੈ ਬਾਈਕਾਟ'
ਜ਼ਿਕਰਏਖ਼ਾਸ ਹੈ ਕਿ ਇਹ ਮਾਮਲਾ ਉਸ ਵੇਲੇ ਚਰਚਾ ਦੇ ਵਿੱਚ ਆਇਆ ਜਦੋਂ ਇੱਕ ਨਿੱਜੀ ਰੇਡੀਓ ਸਟੇਸ਼ਨ ਨੂੰ ਦਿੱਤੇ ਇੰਟਰਵਿਊ 'ਚ ਗੁਰਦਾਸ ਮਾਨ ਨੇ ਇੱਕ ਦੇਸ਼ ਇੱਕ ਭਾਸ਼ਾ ਦਾ ਸਮਰਥਨ ਕੀਤਾ। ਇਸ ਇੰਟਰਵਿਊ ਤੋਂ ਬਾਅਦ ਗੁਰਦਾਸ ਮਾਨ ਨੇ ਸ਼ੋਅ 'ਚ ਕੁਝ ਲੋਕਾਂ ਨੇ ਤਖ਼ਤੀਆਂ ਫ਼ੜੀਆਂ ਸੀ ਜਿਸ 'ਤੇ ਗੁਰਦਾਸ ਮਾਨ ਮੁਰਦਾਬਾਦ ਲਿਖਿਆ ਹੋਇਆ ਸੀ। ਇਨ੍ਹਾਂ ਤਖ਼ਤੀਆਂ ਨੂੰ ਵੇਖ ਕੇ ਗੁਰਦਾਸ ਮਾਨ ਨੇ ਉਨ੍ਹਾਂ ਲੋਕਾਂ ਦੇ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਵਰਤੀ ਜਿਸ ਤੋਂ ਬਾਅਦ ਇਹ ਮਾਮਲਾ ਹੋਰ ਭੱਖ ਗਿਆ।