ਪੰਜਾਬ

punjab

ETV Bharat / sitara

ਗਿੱਪੀ ਨੇ ਕੀਤੀ ਰਾਣਾ ਰਣਬੀਰ ਦੀ ਤਾਰੀਫ਼ - rana ranbir

19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਅਰਦਾਸ ਕਰਾਂ' ਦੀ ਹਾਲ ਹੀ 'ਚ ਸਿਡਨੀ 'ਚ ਸ੍ਰਕੀਨਿੰਗ ਰੱਖੀ ਗਈ। ਇਸ ਫ਼ਿਲਮ ਦੀ ਸ੍ਰਕੀਨਿੰਗ ਤੋਂ ਬਾਅਦ ਦਰਸ਼ਕਾਂ ਨੇ ਖੜੇ ਹੋ ਕੇ ਤਾੜੀਆਂ ਵਜਾਈਆਂ। ਇਸ ਸਬੰਧੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਪਾਈ ਅਤੇ ਫ਼ਿਲਮ ਦੇ ਡਾਇਲੋਗ ਰਾਇਟਰ ਰਾਣਾ ਰਣਬੀਰ ਦੀ ਤਾਰੀਫ਼ ਕੀਤੀ।

ਫ਼ੋਟੋ

By

Published : Jul 13, 2019, 11:03 PM IST

ਚੰਡੀਗੜ੍ਹ : 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਅਰਦਾਸ ਕਰਾਂ' ਦੀ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਫ਼ਿਲਮ ਨੂੰ ਪ੍ਰਮੋਟ ਕਰਦੇ ਹੋਏ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ 'ਤੇ ਰਾਣਾ ਰਣਬੀਰ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਰਾਣਾ ਰਣਬੀਰ ਆਖਦੇ ਹਨ, "ਤੁਹਾਨੂੰ ਆਪਣੇ ਚੰਗੇ ਕੰਮ 'ਤੇ ਮਾਨ ਹੋਣਾ ਚਾਹੀਦਾ ਹੈ ਘਮੰਡ ਨਹੀਂ।"

ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਿੱਪੀ ਨੇ ਲਿਖਿਆ ਕਿ ਰਾਣਾ ਰਣਬੀਰ ਨੇ ਇਸ ਫ਼ਿਲਮ ਲਈ ਬਹੁਤ ਮਿਹਨਤ ਕੀਤੀ ਹੈ। ਦੱਸ ਦਈਏ ਕਿ ਰਾਣਾ ਰਣਬੀਰ ਨੇ ਫ਼ਿਲਮ 'ਅਰਦਾਸ ਕਰਾਂ' ਦੇ ਡਾਇਲੌਗ ਵੀ ਲਿਖੇ ਹਨ।

ਦੱਸਣਯੋਗ ਹੈ ਕਿ ਫ਼ਿਲਮ 'ਅਰਦਾਸ ਕਰਾਂ' ਦੀ ਹਾਲ ਹੀ 'ਚ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ 'ਚ ਸ੍ਰਕੀਨਿੰਗ ਰੱਖੀ ਗਈ ਸੀ। ਇਸ ਫ਼ਿਲਮ ਨੂੰ ਸਭ ਨੇ ਖ਼ੂਬ ਪਸੰਦ ਕੀਤਾ। ਇਸ ਸਬੰਧੀ ਗਿੱਪੀ ਗਰੇਵਾਲ ਨੇ ਪੋਸਟ ਕੀਤਾ। ਸਿਡਨੀ 'ਚ ਸ੍ਰਕੀਨਿੰਗ ਤੋਂ ਬਾਅਦ ਦਰਸ਼ਕਾਂ ਨੇ ਖੜੇ ਹੋ ਕੇ ਤਾੜੀਆਂ ਵਜਾਈਆਂ ਤੇ ਇਹ ਇੱਕ ਕਲਾਕਾਰ ਲਈ ਬਹੁਤ ਵੱਡੀ ਗੱਲ ਹੈ।

ਜ਼ਿਕਰਏਖ਼ਾਸ ਇਹ ਹੈ ਕਿ ਇਸ ਫ਼ਿਲਮ ਦਾ ਮਿਊਜ਼ਿਕ ਵੀ ਯੂਟਿਊਬ 'ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ABOUT THE AUTHOR

...view details