ਚੰਡੀਗੜ੍ਹ : ਸਾਲ 2016 'ਚ ਰਿਲੀਜ਼ ਹੋਈ ਫ਼ਿਲਮ 'ਅਰਦਾਸ' ਦਾ ਸੀਕੁਅਲ 'ਅਰਦਾਸ ਕਰਾਂ' 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੇ। ਇਸ ਫ਼ਿਲਮ ਦਾ ਟੀਜ਼ਰ ਕੁਝ ਦਿਨ ਪਹਿਲਾਂ ਰਿਲੀਜ਼ ਹੋਇਆ ਸੀ। ਇਸ ਟੀਜ਼ਰ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਸੀ।
ਗਿੱਪੀ ਗਰੇਵਾਲ ਨੇ ਸਾਂਝੀ ਕੀਤੀ 'ਅਰਦਾਸ ਕਰਾਂ' ਦੀ ਅਹਿਮ ਜਾਣਕਾਰੀ - Ardas Karan
ਗਿੱਪੀ ਗਰੇਵਾਲ ਦੀ ਫ਼ਿਲਮ 'ਅਰਦਾਸ ਕਰਾਂ' 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਨੂੰ ਲੈ ਕੇ ਗਿੱਪੀ ਨੇ ਅਹਿਮ ਜਾਣਕਾਰੀ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ।
ਹਾਲ ਹੀ ਦੇ ਵਿੱਚ ਗਿੱਪੀ ਗਰੇਵਾਲ ਅਤੇ ਗੁਰਪ੍ਰੀਤ ਘੁੱਗੀ ਨੇ ਆਪਣੇ ਸੋਸ਼ਲ ਮੀਡੀਆ 'ਤੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਗਿੱਪੀ ਗਰੇਵਾਲ ਨੇ ਫ਼ਿਲਮ 'ਅਰਦਾਸ ਕਰਾਂ' ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ, " 'ਅਰਦਾਸ ਕਰਾਂ' ਦਾ 'ਚੈਪਟਰ-1' 20 ਜੂਨ ਨੂੰ ਰਿਲੀਜ਼ ਹੋਵੇਗਾ।"
'ਅਰਦਾਸ ਕਰਾਂ' ਫ਼ਿਲਮ ਵੀ ਸੰਜੀਦਾ ਵਿਸ਼ੇ 'ਤੇ ਆਧਾਰਿਤ ਹੋਵੇਗੀ। ਇਸ ਫ਼ਿਲਮ ਦੇ ਨਿਰਦੇਸ਼ਕ ਅਤੇ ਨਿਰਮਾਤਾ ਗਿੱਪੀ ਗਰੇਵਾਲ ਹੋਣਗੇ। ਫ਼ਿਲਮ 'ਚ ਇਸ ਵਾਰ ਸਟਾਰ ਕਾਸਟ 'ਚ ਬਦਲਾਅ ਵੇਖਿਆ ਗਿਆ ਹੈ। ਫ਼ਿਲਮ 'ਅਰਦਾਸ' 'ਚ ਐੱਮੀ ਵਿਰਕ ਅਹਿਮ ਕਿਰਦਾਰ ਦੇ ਵਿੱਚ ਸਨ ਅਤੇ 'ਅਰਦਾਸ ਕਰਾਂ' 'ਚ ਬੱਬਲ ਰਾਏ ਅਹਿਮ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਂਣਗੇ।