ਚੰਡੀਗੜ੍ਹ: ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਦੇ ਘਰ ਇੱਕ ਵਾਰ ਫਿਰ ਕਿਲਕਾਰੀਆਂ ਗੁੰਜ ਉੱਠੀਆਂ ਹਨ। ਦੱਸ ਦੇਈਏ ਕਿ ਗਿੱਪੀ ਗਰੇਵਾਲ ਦੇ ਘਰ ਇੱਕ ਵਾਰ ਫਿਰ ਪੁੱਤਰ ਨੇ ਜਨਮ ਲਿਆ ਹੈ, ਜਿਸ ਦੀ ਫ਼ੋਟੋ ਗਿੱਪੀ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਪੰਜਾਬੀ ਇੰਡਸਟਰੀ ਵੱਲੋਂ ਗਿੱਪੀ ਨੂੰ ਵਧਾਈਆਂ ਵੀ ਦਿੱਤੀਆਂ ਜਾ ਰਹੀਆ ਹਨ। ਇਸ ਪੋਸਟ ਵਿੱਚ ਗਿੱਪੀ ਆਪਣੇ ਪੁੱਤਰ ਦਾ ਨਾਂਅ ਵੀ ਦੱਸਿਆ ਹੈ, ਜੋ 'ਗੁਰਬਾਜ਼ ਗਰੇਵਾਲ' ਹੈ।
ਹੋਰ ੁਪੜ੍ਹੋ: ਇੰਡੋਨੇਸ਼ੀਅਨ ਅਦਾਕਾਰ ਨੇ ਸ਼ਾਹਰੁਖ ਨੂੰ ਕੀਤਾ ਆਪਣਾ ਵਾਰਡ ਸਮਰਪਿਤ, SRK ਨੇ ਦਿੱਤੀਆਂ ਮੁਬਾਰਕਾਂ
ਗਿੱਪੀ ਗਰੇਵਾਲ ਦੇ ਦੋ ਬੇਟੇ ਏਕ ਓਮਕਾਰ ਗਰੇਵਾਲ ਅਤੇ ਗੁਰਫਤਿਹ ਗਰੇਵਾਲ (ਸ਼ਿੰਦਾ) ਹਨ। ਗੁਰਫਤਿਹ ਗਰੇਵਾਲ ਨੇ ਹਾਲ ਹੀ ਵਿੱਚ ਇੱਕ ਪਰਿਵਾਰਿਕ ਡਰਾਮਾ ਫ਼ਿਲਮ 'ਅਰਦਾਸ ਕਰਾਂ' ਵਿੱਚ ਕੰਮ ਕੀਤਾ ਹੈ, ਜਿਸ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫ਼ਿਲਮ ਬਾਕਸ ਆਫਿਸ 'ਤੇ ਬਲਾਕਬਸਟਰ ਵੀ ਰਹੀ ਹੈ।
ਹੋਰ ਪੜ੍ਹੋ : ਕਲਾਕਾਰ Rene Auberjonois ਦਾ ਹੋਇਆ ਦਿਹਾਂਤ, ਕੈਂਸਰ ਬਣਿਆ ਕਾਰਨ
ਜੇ ਗਿੱਪੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਪਿਛਲੇ ਮਹੀਨੇ ਰਿਲੀਜ਼ ਹੋਈ ਫ਼ਿਲਮ 'ਡਾਕਾ' ਵਿੱਚ ਨਜ਼ਰ ਆਏ ਸਨ, ਜਿਸ ਨੂੰ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ ਹੈ।