ਅੰਮ੍ਰਿਤਸਰ: 1 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਫ਼ਿਲਮ ਡਾਕਾ ਦਾ ਪ੍ਰਮੋਸ਼ਨ ਗਿੱਪੀ ਗਰੇਵਾਲ ਬੜੀ ਮਿਹਨਤ ਦੇ ਨਾਲ ਕਰ ਰਹੇ ਹਨ। ਹਾਲ ਹੀ ਦੇ ਵਿੱਚ ਗਿੱਪੀ ਗਰੇਵਾਲ ਆਪਣੀ ਫ਼ਿਲਮ ਡਾਕਾ ਦੇ ਪ੍ਰਮੋਸ਼ਨ ਲਈ ਸ਼ਹਿਰ ਪਹੁੰਚੇ। ਇਸ ਮੌਕੇ ਉਹ ਦਰਬਾਰ ਸਾਹਿਬ ਵਿੱਖੇ ਨਤਮਸਤਕ ਹੋਏ। ਮੀਡੀਆ ਦੇ ਨਾਲ ਮੁਖ਼ਾਤਿਬ ਹੁੰਦਿਆਂ ਗਿੱਪੀ ਗਰੇਵਾਲ ਨੇ ਕਿਹਾ ਕਿ ਉਹ ਜਦੋਂ ਵੀ ਸ਼ਹਿਰ 'ਚ ਪ੍ਰਮੋਸ਼ਨ ਕਰਨ ਲਈ ਆਉਂਦੇ ਨੇ ਤਾਂ ਸ੍ਰੀ ਦਰਬਾਰ ਸਾਹਿਬ ਮੱਥਾ ਜ਼ਰੂਰ ਟੇਕਦੇ ਹਨ। ਫ਼ਿਲਮ ਬਾਰੇ ਗੱਲਬਾਤ ਕਰਦਿਆਂ ਗਿੱਪੀ ਨੇ ਕਿਹਾ ਕਿ ਉਹ 6 ਸਾਲ ਬਾਅਦ ਜ਼ਰੀਨ ਖ਼ਾਨ ਦੇ ਨਾਲ ਫ਼ਿਲਮ ਕਰਨ ਜਾ ਰਹੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਜ਼ਰੀਨ ਖ਼ਾਨ ਨਾਲ ਜੱਟ ਜੇਮਸ ਬੌਂਡ ਫ਼ਿਲਮ ਕੀਤੀ ਸੀ। ਇਹ ਫ਼ਿਲਮ ਪਾਲੀਵੁੱਡ 'ਚ ਸੁਪਰਹਿੱਟ ਸਾਬਿਤ ਹੋਈ ਸੀ।
ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਹੋਏ ਸ੍ਰੀ ਦਰਬਾਰ ਸਾਹਿਬ ਨਤਮਸਤਕ - ਫ਼ਿਲਮ ਡਾਕਾ
ਗਿੱਪੀ ਗਰੇਵਾਲ ਅਤੇ ਜ਼ਰੀਨ ਖ਼ਾਨ ਆਪਣੀ ਆਉਣ ਵਾਲੀ ਫ਼ਿਲਮ ਡਾਕਾ ਦਾ ਪ੍ਰਮੋਸ਼ਨ ਕਰਨ ਲਈ ਅੰਮ੍ਰਿਤਸਰ ਪੁੱਜੇ। ਅੰਮ੍ਰਿਤਸਰ ਪ੍ਰਮੋਸ਼ਨ ਵੇਲੇ ਉਹ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਮੀਡੀਆ ਦੇ ਰੂ-ਬ-ਰੂ ਹੁੰਦਿਆਂ ਕੀ ਕਿਹਾ ਉਨ੍ਹਾਂ ਆਪਣੀ ਫ਼ਿਲਮ ਬਾਰੇ ਉਸ ਲਈ ਪੜ੍ਹੋ ਪੂਰੀ ਖ਼ਬਰ
ਫ਼ਿਲਮ ਡਾਕਾ ਦੇ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਜ਼ਰੀਨ ਖ਼ਾਨ ਇੱਕ ਅਜਿਹੀ ਅਦਾਕਾਰਾ ਹੈ ਜੋ ਬਾਲੀਵੁੱਡ ਅਤੇ ਪਾਲੀਵੁੱਡ ਦੋਹਾਂ ਫ਼ਿਲਮ ਇੰਡਸਟਰੀਆਂ 'ਚ ਕੰਮ ਕਰ ਰਹੀ ਹੈ। ਜਦੋਂ ਉਸ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕਿਹੜੀਆਂ ਫ਼ਿਲਮਾਂ ਕਰਨੀਆਂ ਉਨ੍ਹਾਂ ਨੂੰ ਜ਼ਿਆਦਾ ਪਸੰਦ ਹਨ, ਤਾਂ ਉਨ੍ਹਾਂ ਜਵਾਬ ਦਿੱਤਾ ਕਿ ਪੰਜਾਬੀ 'ਚ ਅਜੇ ਮੈਂ ਦੋ ਹੀ ਫ਼ਿਲਮਾਂ ਕੀਤੀਆਂ ਹਨ ਅਤੇ ਦੋਵੇਂ ਗਿੱਪੀ ਗਰੇਵਾਲ ਦੇ ਨਾਲ ਕੀਤੀਆਂ ਹਨ। ਪੰਜਾਬੀ ਫ਼ਿਲਮਾਂ ਦਾ ਤਜ਼ੁਰਬਾ ਦੱਸਦੇ ਹੋਏ ਜ਼ਰੀਨ ਖ਼ਾਨ ਨੇ ਕਿਹਾ ਪੰਜਾਬੀ ਫ਼ਿਲਮਾਂ ਦਾ ਤਜ਼ੁਰਬਾ ਜ਼ਿਆਦਾ ਵਧੀਆ ਹੈ।
ਜ਼ਿਕਰਏਖ਼ਾਸ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦਾ ਉਹ ਸਿਤਾਰਾ ਹੈ ਜਿਸ ਨੇ ਕਈ ਹਿੱਟ ਫ਼ਿਲਮਾਂ ਇਸ ਸਾਲ ਪੰਜਾਬੀ ਸਿਨੇਮਾ ਨੂੰ ਦਿੱਤੀਆਂ ਹਨ। ਇਨ੍ਹਾਂ ਫ਼ਿਲਮਾਂ ਚੋਂ ਅਰਦਾਸ ਕਰਾਂ ਨੇ ਸਭ ਤੋਂ ਜ਼ਿਆਦਾ ਨਾਂ ਕਮਾਇਆ ਹੈ।