ਪੰਜਾਬ

punjab

ETV Bharat / sitara

ਨਵੀਂ ਬੋਲੀ ਸਿੱਖ ਕੇ ਬਹੁਤ ਹੀ ਮਜ਼ਾ ਆਇਆ: ਗਿੱਪੀ ਗਰੇਵਾਲ

ਗਿੱਪੀ ਗਰੇਵਾਲ ਨੇ ਆਪਣੀ ਆਉਣ ਵਾਲੀ ਫ਼ਿਲਮ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' ਦੇ ਵਿੱਚ ਭਾਸ਼ਾ ਨੂੰ ਲੈ ਕੇ ਕੀਤੀ ਮਸ਼ੱਕਤ ਬਾਰੇ ਦੱਸਿਆ।

ਫ਼ੋਟੋ

By

Published : May 9, 2019, 2:55 PM IST

ਚੰਡੀਗੜ੍ਹ: ਪੰਜਾਬੀ ਫ਼ਿਲਮ 'ਚੰਡੀਗੜ੍ਹ-ਅੰਮ੍ਰਿਤਸਰ-ਚੰਡੀਗੜ੍ਹ' 'ਚ ਅੰਮ੍ਰਿਤਸਰੀ ਮੁੰਡੇ ਦਾ ਕਿਰਦਾਰ ਨਿਭਾ ਰਹੇ ਗਿੱਪੀ ਗਰੇਵਾਲ ਨੇ ਇਸ ਫ਼ਿਲਮ 'ਚ ਅੰਮ੍ਰਿਤਸਰੀ ਬੋਲੀ ਲਈ ਬਹੁਤ ਮਸ਼ੱਕਤ ਕੀਤੀ।
ਇਸ ਦਾ ਕਾਰਨ ਗਿੱਪੀ ਨੇ ਇਹ ਦੱਸਿਆ, "ਮੈਂ ਲੁਧਿਆਣਾ ਤੋਂ ਹਾਂ ਜੋ ਮਾਲਵੇ ਦਾ ਹਿੱਸਾ ਹੈ।ਸਾਡੀ ਬੋਲੀ ਮਾਝੇ ਦੀ ਬੋਲੀ ਤੋਂ ਕਾਫੀ ਵੱਖਰੀ ਹੈ। ਇਸ ਲਈ ਬਿਲਕੁਲ ਸਹੀ ਟੋਨ, ਭਾਸ਼ਾ ਦੀ ਰਿਧਮ ਲਈ ਮੈਂ ਹਮੇਸ਼ਾ ਕੋਸ਼ਿਸ਼ ਕਰਦਾ ਸੀ ਉੱਥੇ ਦੇ ਲੋਕਾਂ ਨਾਲ ਗੱਲ ਕਰਾਂ ਅਤੇ ਉਹ ਕਿਵੇਂ ਬੋਲਦੇ ਹਨ ਉਹ ਸਮਝ ਸਕਾਂ। ਪਹਿਲੀ ਵਾਰ ਮੈਨੂੰ ਆਪਣੇ ਡਾਇਲਾਗ ਯਾਦ ਕਰਨੇ ਪਏ ਜੋ ਮੈਨੂੰ ਬਹੁਤ ਹੀ ਮੁਸ਼ਕਿਲ ਲੱਗੇ। ਪਰ ਮੈਨੂੰ ਨਵੀਂ ਬੋਲੀ ਸਿੱਖ ਕੇ ਬਹੁਤ ਹੀ ਮਜ਼ਾ ਆਇਆ। ਮੈਂ ਉਮੀਦ ਕਰਦਾ ਹਾਂ ਕਿ ਮੈਂ ਆਪਣੇ ਕਿਰਦਾਰ ਨਾਲ ਇਨਸਾਫ ਕਰ ਸਕਿਆ ਹੋਵਾਂ ਅਤੇ ਲੋਕ ਇਸਨੂੰ ਪਸੰਦ ਕਰਨਗੇ।"
ਗਿੱਪੀ ਦਾ ਹਰ ਇਕ ਡਾਇਲੋਗ ਊਚਿੱਤ ਹੋਵੇ ਇਸ ਲਈ ਸੈੱਟ 'ਤੇ ਭਾਸ਼ਾ ਮਾਹਿਰ ਹੁੰਦਾ ਸੀ ਜੋ ਉਹਨਾਂ ਦੀ ਹਮੇਸ਼ਾ ਮਦਦ ਕਰਦਾ ਸੀ। ਫ਼ਿਲਮ ਦੀ ਅਦਾਕਾਰਾ ਸਰਗੁਣ ਮਹਿਤਾ ਨੂੰ ਡਾਇਲੋਗ ਕਾਰਨ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਉਹ ਫਿਲਮ ਵਿੱਚ ਇੱਕ ਚੰਡੀਗੜ੍ਹ ਦੀ ਕੁੜੀ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਉਹਨਾਂ ਨੂੰ ਆਪਣੇ ਡਾਇਲਾਗ ਬੋਲਣ ਵਿੱਚ ਕੋਈ ਦਿੱਕਤ ਨਹੀਂ ਆਈ।
ਦੱਸਣਯੋਗ ਹੈ ਕਿ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਫਿਲਮ ਦੋ ਲੋਕਾਂ ਦੀ ਕਹਾਣੀ ਨੂੰ ਪੇਸ਼ ਕਰੇਗੀ ਜੋ ਇੱਕ ਦੂਸਰੇ ਤੋਂ ਬਿਲਕੁਲ ਅਲੱਗ ਹਨ ਫਿਰ ਵੀ ਇੱਕ ਦੂਸਰੇ ਦਾ ਸਾਥ ਪਸੰਦ ਕਰਦੇ ਹਨ। ਇਸ ਫਿਲਮ ਨੂੰ ਕਰਨ ਆਰ ਗੁਲਿਆਨੀ ਨੇ ਡਾਇਰੈਕਟ ਕੀਤਾ ਹੈ ਅਤੇ ਸੁਮਿਤ ਦੱਤ, ਡ੍ਰੀਮਬੂਕ ਅਤੇ ਲਿਓਸਟ੍ਰਾਇਡ ਐਂਟਰਟੇਨਮੈਂਟ ਦੀ ਪੇਸ਼ਕਸ਼ ਹੈ।

For All Latest Updates

ABOUT THE AUTHOR

...view details