ਪੰਜਾਬ

punjab

ETV Bharat / sitara

'ਚੰਡੀਗ੍ਹੜ-ਅਮ੍ਰਿੰਤਸਰ-ਚੰਡੀਗ੍ਹੜ' 'ਚ ਨਜ਼ਰ ਆਉਣਗੇ ਗਿੱਪੀ ਅਤੇ ਸਰਗੁਣ - sargun mehta

ਪਾਲੀਵੁੱਡ ਫ਼ਿਲਮ 'ਚੰਡੀਗ੍ਹੜ-ਅਮ੍ਰਿੰਤਸਰ-ਚੰਡੀਗ੍ਹੜ' 'ਚ ਪਹਿਲੀ ਵਾਰ ਇੱਕਠੇ ਨਜ਼ਰ ਆਉਣਗੇ ਗਿੱਪੀ ਅਤੇ ਸਰਗੁਣ

'ਚੰਡੀਗ੍ਹੜ-ਅਮ੍ਰਿੰਤਸਰ-ਚੰਡੀਗ੍ਹੜ' 'ਚ ਨਜ਼ਰ ਆਉਣਗੇ ਗਿੱਪੀ ਅਤੇ ਸਰਗੁਣ

By

Published : Feb 20, 2019, 10:21 PM IST

ਚੰਡੀਗ੍ਹੜ :ਫ਼ਿਲਮ 'ਚੰਡੀਗ੍ਹੜ-ਅਮ੍ਰਿੰਤਸਰ-ਚੰਡੀਗ੍ਹੜ' 'ਚ ਗਿੱਪੀ ਅਤੇ ਸਰਗੁਣ ਪਹਿਲੀ ਵਾਰ ਇਕੱਠੇ ਨਜ਼ਰ ਆ ਰਹੇ ਹਨ। ਇਹ ਫ਼ਿਲਮ ਸਿਨੇਮਾਘਰਾਂ 'ਚ 24 ਮਈ 2019 ਨੂੰ ਰਿਲੀਜ਼ ਹੋਵੇਗੀ । ਰੌਮ-ਕੌਮ ਅਧਾਰਿਤ ਇਸ ਫ਼ਿਲਮ ਦੀ ਸ਼ੂ਼ਟਿੰਗ ਸਤੰਬਰ 2018 'ਚ ਸ਼ੁਰੂ ਹੋਈ ਸੀ। ਉਸ ਵੇਲੇ ਇਸ ਫ਼ਿਲਮ ਦੀ ਰਿਲੀਜ਼ ਡੇਟ ਦੀ ਕੋਈ ਜਾਣਕਾਰੀ ਨਹੀਂ ਸੀ ।

ਦੱਸਣਯੋਗ ਹੈ ਕਿ ਰਿਲੀਜ਼ ਡੇਟ ਦੀ ਜਾਣਕਾਰੀ ਟ੍ਰੇਡ ਐਨਾਲਿਸਟ ਤਰੁਣ ਆਦਰਸ਼ ਨੇ ਟਵੀਟ ਕਰ ਕੇ ਦਿੱਤੀ ਹੈ । ਇਸ ਫ਼ਿਲਮ ਦਾ ਨਿਰਦੇਸ਼ਨ ਕਰਨ ਆਰ ਗੁਲਿਆਨੀ ਕਰ ਰਹੇ ਹਨ ਅਤੇ ਪ੍ਰੋਡਿਊਸ ਲਿਓਸਟ੍ਰਿਡ ਐਂਟਰਟੇਨਮੈਂਟ ਵੱਲੋਂ ਕੀਤਾ ਗਿਆ ਹੈ । ਇਸ ਫ਼ਿਲਮ ਨੂੰ ਸੁਮੀਤ ਦੱਤ ਨੇ ਲਿਖਿਆ ਹੈ ਅਤੇ ਡਰੀਮਬੁੱਕ ਪ੍ਰੋਡਕਸ਼ਨ ਹੇਠ ਇਹ ਰਿਲੀਜ਼ ਹੋਵੇਗੀ । ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ਦੀ ਕਹਾਣੀ ਇਕ ਵਿਆਹ 'ਤੇ ਅਧਾਰਿਤ ਹੈ ਕਿ ਕੁੜੀ ਮੁੰਬਈ ਤੋਂ ਚੰਡੀਗ੍ਹੜ ਆਉਂਦੀ ਹੈ ਤੇ ਕਿਵੇਂ ਉਸ ਦਾ ਵਿਆਹ ਹੁੰਦਾ ਹੈ, ਇਸੇ ਦੇ ਆਲੇ-ਦੁਆਲੇ ਕਹਾਣੀ ਘੁੰਮਦੀ ਹੈ ।

ABOUT THE AUTHOR

...view details