ਪਿਤਾ ਦੇ ਨਕਸ਼ੇ ਕਦਮਾਂ 'ਤੇ ਚੱਲ ਰਿਹੈ ਗਿਤਾਜ਼ - birthday
ਗਿਤਾਜ਼ ਬਿੰਦਰਖੀਏ 3 ਜੁਲਾਈ ਨੂੰ 33 ਸਾਲਾਂ ਦੇ ਹੋ ਗਏ ਹਨ।2010 ਦੇ ਵਿੱਚ ਉਨ੍ਹਾਂ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਆਪਣੇ ਪਿਤਾ ਨੂੰ ਗੀਤ ਸਮਰਪਿਤ ਕਰਕੇ ਕੀਤੀ ਸੀ।
ਚੰਡੀਗੜ੍ਹ : ਗਿਤਾਜ਼ ਬਿੰਦਰਖੀਆ 3 ਜੁਲਾਈ ਨੂੰ ਆਪਣਾ 33 ਵਾਂ ਜਨਮ ਦਿਨ ਮਨਾ ਰਿਹਾ ਹੈ। ਗਿਤਾਜ਼ ਦਾ ਜਨਮ 3 ਜੁਲਾਈ 1986 ਨੂੰ ਹੋਇਆ ਸੀ। ਆਪਣੇ ਪਿਤਾ ਸੁਰਜੀਤ ਬਿੰਦਰਖੀਏ ਦੇ ਨਕਸ਼ੇ ਕਦਮ 'ਤੇ ਚੱਲ ਕੇ ਗਿਤਾਜ਼ ਨੇ ਸੰਗੀਤਕ ਜਗਤ 'ਚ ਵੱਖਰੀ ਪਹਿਚਾਣ ਬਣਾਈ ਹੈ। ਉਨ੍ਹਾਂ ਨੇ ਆਪਣੇ ਜ਼ਿਆਦਾਤਰ ਗੀਤ ਆਪਣੇ ਮਰਹੂਮ ਪਿਤਾ ਨੂੰ ਹੀ ਸਮਰਪਿਤ ਕੀਤੇ ਹਨ।
ਗਿਤਾਜ਼ ਨੇ ਆਪਣਾ ਸੰਗੀਤਕ ਸਫ਼ਰ 2010 'ਚ ਸ਼ੁਰੂ ਕੀਤਾ ਸੀ। ਉਨ੍ਹਾਂ ਦਾ ਪਹਿਲਾ ਗੀਤ 'ਤੇਰੇ ਬਾਜੋ ਬਿੰਦਰਖੀਆ' ਦਰਸ਼ਕਾਂ ਨੇ ਮਕਬੂਲ ਕੀਤਾ ਸੀ। ਇਸ ਗੀਤ ਤੋਂ ਬਾਅਦ 2012 'ਚ ਉਨ੍ਹਾਂ ਦਾ ਗੀਤ ਆਇਆ 'ਜ਼ਿੰਦ ਮਾਹੀ' ਦਰਸ਼ਕਾਂ ਅਤੇ ਸੰਗੀਤਕ ਮਾਹਿਰਾਂ ਨੇ ਇਸ ਗੀਤ ਨੂੰ ਪਸੰਦ ਕੀਤਾ ਸੀ। ਗਿਤਾਜ਼ ਨੂੰ ਨਾ ਸਿਰਫ਼ ਗਾਇਕੀ 'ਚ ਬਲਕਿ ਲਿਖਣ ਅਤੇ ਅਦਾਕਾਰੀ 'ਚ ਵੀ ਬਹੁਤ ਰੁਚੀ ਹੈ।
ਗਿਤਾਜ਼ ਬਿੰਦਰਖੀਏ ਸੋਸ਼ਲ ਮੀਡੀਆ 'ਤੇ ਕਾਫ਼ੀ ਐਕਟਿਵ ਰਹਿੰਦੇ ਹਨ। ਆਪਣੇ ਜਨਮ ਦਿਨ 'ਤੇ ਉਨ੍ਹਾਂ ਨੇ ਆਪਣੇ ਫ਼ੈਨਜ਼ ਦਾ ਧੰਨਵਾਦ ਕੀਤਾ ਹੈ ਜ਼ਿਆਦਾਤਰ ਲੋਕ ਵੀ ਇਹ ਗੱਲ ਆਖਦੇ ਹਨ ਕਿ ਗਿਤਾਜ਼ ਆਪਣੇ ਪਿਤਾ ਸੁਰਜੀਤ ਬਿੰਦਰਖੀਏ ਦੇ ਨਕਸ਼ੇ ਕਦਮ 'ਤੇ ਤੁਰਦਾ ਹੈ। ਇੱਕ ਦਿਨ ਉਹ ਮੁਕਾਮ ਜ਼ਰੂਰ ਹਾਸਿਲ ਕਰ ਹੀ ਲਵੇਗਾ।