ਹੈਦਰਾਬਾਦ:ਗੈਰੀ ਸੰਧੂ ਸੋਸ਼ਲ ਮੀਡੀਆ 'ਤੇ ਬੇਹੱਦ ਸਰਗਰਮ ਰਹਿੰਦੇ ਹਨ। ਗੈਰੀ ਉਨ੍ਹਾਂ ਕਲਾਕਾਰਾਂ 'ਚੋਂ ਇਕ ਹਨ ਜੋ ਆਪਣੀ ਹਾਜ਼ਰੀ ਨਾਲ ਸਭ ਦੇ ਚਿਹਰੇ 'ਤੇ ਖ਼ੁਸ਼ੀ ਲਿਆ ਦਿੰਦੇ ਹਨ। ਜਦੋਂ ਉਹ ਸਟੇਜ 'ਤੇ ਆਉਦੇ ਹਨ ਤਾਂ ਦਰਸ਼ਕ ਉਨ੍ਹਾਂ ਦੇ ਨਾਲ ਜੁੜ ਜਾਂਦੇ ਹਨ। ਉਹ ਆਪਣੀ ਗਾਇਕੀ ਦੇ ਹੀ ਨਹੀਂ ਸਗੋਂ ਆਪਣੀਆਂ ਗੱਲਾਂ ਨਾਲ ਵੀ ਲੋਕਾਂ ਨੂੰ ਮੋਹ ਲੈਂਦੇ ਹਨ।
ਅੱਜ ਗੈਰੀ ਸੰਧੂ ਨੇ ਪਹਿਲੀ ਵਾਰ ਆਪਣੇ ਪੁੱਤਰ ਅਵਤਾਰ ਸੰਧੂ ਦੀ ਵੀਡੀਓ ਸ਼ੋਸਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ ’ਚ ਗੈਰੀ ਸੰਧੂ ਨੇ ਪਹਿਲੀ ਵਾਰ ਆਪਣੇ ਪੁੱਤਰ ਅਵਤਾਰ ਸੰਧੂ ਨੂੰ ਦਿਖਾਇਆ ਹੈ। ਇਸ ਵੀਡੀਓ ਦੀ ਕੈਪਸ਼ਨ ’ਚ ਗੈਰੀ ਲਿਖਦੇ ਹਨ, ‘ਮੇਰਾ ਮੁੰਡਾ, ਹਾਂ ਜੀ ਬਿਲਕੁਲ ਸਹੀ ਮੇਰਾ ਪੁੱਤਰ, ਅਵਤਾਰ ਸੰਧੂ।’