ਚੰਡੀਗੜ੍ਹ: 3 ਮਈ 2019 ਨੂੰ ਪਰਮੀਸ਼ ਵਰਮਾ ਵੱਲੋਂ ਲਿਖਿਤ ਅਤੇ ਨਿਰਦੇਸ਼ਿਤ "ਦਿਲ ਦੀਆਂ ਗੱਲਾਂ" ਰਿਲੀਜ਼ ਹੋਵੇਗੀ।ਇਸ ਫ਼ਿਲਮ 'ਚ ਮੁੱਖ ਕਿਰਦਾਰ ਵਾਮੀਕਾ ਗਬੀ ਅਤੇ ਖ਼ੁਦ ਪਰਮੀਸ਼ ਵਰਮਾ ਨਿਭਾਉਣਗੇ।
ਗੀਤਾਂ ਤੋਂ ਫ਼ਿਲਮ ਡਾਇਰੈਕਸ਼ਨ ਵੱਲ ਆਏ ਪਰਮੀਸ਼ ਵਰਮਾ - pollywood
ਵੀਡੀਓ ਡਾਇਰੈਕਸ਼ਨ ਤੋਂ ਬਾਅਦ ਗੀਤਕਾਰੀ ਅਤੇ ਅਦਾਕਾਰੀ ਦਾ ਰੁੱਖ ਕਰਨ ਵਾਲੇ ਪਰਮੀਸ਼ ਵਰਮਾ ਹੁਣ ਇਕ ਫ਼ੀਚਰ ਫ਼ਿਲਮ ਡਾਇਰੈਕਟ ਕਰਕੇ ਦਰਸ਼ਕਾਂ ਸਾਹਮਣੇ ਪੇਸ਼ ਹੋਣ ਵਾਲੇ ਹਨ।
ਦੱਸਣਯੋਗ ਹੈ ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਸੋਸ਼ਲ ਮੀਡੀਆ 'ਤੇ ਇਸ ਪੋਸਟਰ ਨੂੰ ਭਰਵਾ ਹੁੰਗਾਰਾ ਵੀ ਮਿਲ ਰਿਹਾ ਹੈ।ਪੋਸਟਰ 'ਚ ਵਾਮੀਕਾ ਅਤੇ ਪਰਮੀਸ਼ ਬੇਹੱਦ ਹੀ ਕਿਊਟ ਅੰਦਾਜ਼ 'ਚ ਦਿਖਾਈ ਦੇ ਰਹੇ ਹਨ।ਇਸ ਤੋਂ ਇਲਾਵਾ 3 ਹਫ਼ਤੇ ਪਹਿਲਾਂ ਯੂਟਿਊਬ 'ਤੇ ਇਸ ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ ਹੈ।
ਜ਼ਿਕਰਯੋਗ ਹੈ ਕਿ 'ਰੌਕੀ ਮੈਂਟਲ' ਤੋਂ ਬਾਅਦ ਇਹ ਪਰਮੀਸ਼ ਵਰਮਾ ਦੀ ਦੂਜੀਫ਼ਿਲਮ ਹੈ। ਪਰਮੀਸ਼ ਦੇ ਕੈਰੀਅਰ ਲਈ ਇਹ ਸਭ ਤੋਂ ਅਹਿਮ ਫ਼ਿਲਮ ਹੈ,ਕਿਉਂਕਿ 'ਰੌਕੀ ਮੈਂਟਲ' ਪੌਲੀਵੁਡ 'ਤੇ ਚੰਗਾ ਪ੍ਰਦਰਸ਼ਨ ਨਹੀਂ ਕਰ ਪਾਈ ਸੀ। ਇਸ ਕਾਰਨਫ਼ਿਲਮ 'ਤੇ ਪਰਮੀਸ਼ ਵਰਮਾ ਦਾ ਫ਼ਿਲਮੀ ਕੈਰੀਅਰ ਟਿਕਿਆ ਹੋਇਆ ਹੈ।