ਚੰਡੀਗੜ੍ਹ: ਪੰਜਾਬੀ ਗਾਇਕਾਂ ਦਾ ਵਿਵਾਦਾਂ ਵਿੱਚ ਰਹਿਣਾ ਆਮ ਹੋ ਗਿਆ ਹੈ। ਗਾਇਕਾਂ ਦਾ ਨਿੱਤ ਹੀ ਕੋਈ ਨਾ ਕੋਈ ਵਿਵਾਦ ਸੁਰਖੀਆਂ ਵਿੱਚ ਰਹਿਣਾ ਆਦਤ ਹੋ ਗਈ ਹੈ। ਸ਼ਨੀਵਾਰ ਨੂੰ ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੀ ਉਸ ਸਮੇਂ ਵਿਵਾਦਾਂ ਵਿੱਚ ਘਿਰ ਗਏ ਜਦੋਂ ਉਨ੍ਹਾਂ ਦੀ ਰਿਹਾਇਸ਼ ਦੇ ਨੇੜੇ ਰਹਿੰਦੇ ਬੱਚਿਆਂ ਨੇ ਬਾਵਾ ਦੇ ਬਾਊਂਸਰਾਂ 'ਤੇ ਕੁੱਟਮਾਰ ਦੇ ਦੋਸ਼ ਲਗਾ ਦਿੱਤੇ।
ਪੂਰਾ ਮਾਮਲਾ ਦੱਸਦੇ ਹੋਏ ਪੀੜਤ ਬੱਚੇ ਨੇ ਦੱਸਿਆ ਕਿ ਉਹ ਸੋਸਾਇਟੀ ਵਿੱਚ ਸਾਈਕਲ ਚਲਾ ਰਹੇ ਸਨ ਅਤੇ ਰਣਜੀਤ ਬਾਵਾ ਆਪਣਾ ਕੁੱਤਾ ਘੁਮਾ ਰਹੇ ਸਨ। ਉਸ ਸਮੇਂ ਉਨ੍ਹਾਂ ਵਿਚਕਾਰ ਆਪਸ ਵਿੱਚ ਬਹਿਸ ਹੋ ਗਈ। ਬੱਚਿਆਂ ਮੁਤਾਬਕ ਉਨ੍ਹਾਂ ਵੱਲੋਂ ਬਾਵਾ ਦੀ ਮੂਸੇ ਵਾਲੇ ਨਾਲ ਤੁਲਨਾ ਕਰਨ 'ਤੇ ਉਹ ਭੜਕ ਗਏ, ਜਿਸ ਤੋਂ ਬਾਅਦ ਬਾਵਾ ਦੇ ਬਾਊਂਸਰਾਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ।