ਪੰਜਾਬ

punjab

ETV Bharat / sitara

ਦਿੱਲੀ ਪੁਲਿਸ ਵੱਲੋਂ ਅਦਾਕਾਰਾ ਰਾਖੀ ਸਾਵੰਤ ਅਤੇ ਉਸ ਦੇ ਭਰਾ ਵਿਰੁੱਧ FIR ਦਰਜ - ਸ਼ੂਟਿੰਗ ਅਤੇ ਡਾਂਸਿੰਗ ਇੰਸਟੀਚਿਊਟ

ਬਾਲੀਵੁੱਡ ਅਦਾਕਾਰਾ ਰਾਖੀ ਸਾਵੰਤ ਅਤੇ ਉਸ ਦੇ ਭਰਾ ਖ਼ਿਲਾਫ਼ ਇੱਕ ਫਿਲਮ ਦੀ ਸ਼ੂਟਿੰਗ ਦੇ ਨਾਮ ’ਤੇ 7 ਲੱਖ ਰੁਪਏ ਦੀ ਧੋਖਾਧੜੀ ਅਤੇ ਇੱਕ ਡਾਂਸਿੰਗ ਇੰਸਟੀਚਿਊਟ ਖੋਲ੍ਹਣ ਦੇ ਮਾਮਲੇ ਵਿੱਚ ਦਿੱਲੀ ਦੇ ਵਿਕਾਸਪੁਰੀ ਥਾਣੇ ਵਿੱਚ ਅਦਾਲਤ ਦਾ ਆਦੇਸ਼ ਜਾਰੀ ਕਰਨ ਤੋਂ ਬਾਅਦ ਐਫਆਈਆਰ ਦਰਜ ਕੀਤੀ ਗਈ ਹੈ।

Rakhi Sawant
Rakhi Sawant

By

Published : Mar 4, 2021, 10:28 PM IST

ਨਵੀਂ ਦਿੱਲੀ: ਬਾਲੀਵੁੱਡ ਅਭਿਨੇਤਰੀ ਰਾਖੀ ਸਾਵੰਤ ਅਤੇ ਉਸ ਦੇ ਭਰਾ ਖਿਲਾਫ ਦਿੱਲੀ ਦੇ ਵਿਕਾਸਪੁਰੀ ਥਾਣੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਮਿਲੀ ਸ਼ਿਕਾਇਤ ਵਿੱਚ ਇੱਕ ਫਿਲਮ ਦੀ ਸ਼ੂਟਿੰਗ ਅਤੇ ਡਾਂਸਿੰਗ ਇੰਸਟੀਚਿਊਟ ਖੋਲ੍ਹਣ ਦੇ ਨਾਂਅ 'ਤੇ 7 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਐਫਆਈਆਰ ਅਦਾਲਤ ਦੇ ਆਦੇਸ਼ ਜਾਰੀ ਹੋਣ ਤੋਂ ਬਾਅਦ ਦਰਜ ਕੀਤੀ ਗਈ ਸੀ।

ਦਿੱਲੀ ਪੁਲਿਸ ਦੇ ਅਨੁਸਾਰ, ਫਿਲਮ ਦੀ ਸ਼ੂਟਿੰਗ ਅਤੇ ਡਾਂਸਿੰਗ ਇੰਸਟੀਚਿਊਟ ਖੋਲ੍ਹਣ ਦੇ ਨਾਂਅ 'ਤੇ ਰਾਖੀ ਸਾਵੰਤ ਦੇ ਭਰਾ ਨੇ ਸ਼ੈਲੇਸ਼ ਸ਼੍ਰੀਵਾਸਤਵ ਨਾਮ ਦੇ ਵਿਅਕਤੀ ਤੋਂ 7 ਲੱਖ ਰੁਪਏ ਲਏ ਸਨ। ਪੁਲਿਸ ਨੇ ਦੱਸਿਆ ਕਿ ਇਹ ਫਿਲਮ ਬਾਬਾ ਗੁਰਮੀਤ ਰਾਮ ਰਹੀਮ ‘ਤੇ ਬਣੀ ਸੀ।

ਸ਼ਿਕਾਇਤ ਵਿਚ ਅੱਗੇ ਦੱਸਿਆ ਗਿਆ ਹੈ ਕਿ ਰਾਖੀ ਸਾਵੰਤ ਦਾ ਇਸ ਸੰਸਥਾ ਦਾ ਉਦਘਾਟਨ ਕਰਨ ਦਾ ਪ੍ਰੋਗਰਾਮ ਵੀ ਤਹਿ ਕੀਤਾ ਗਿਆ ਸੀ, ਪਰ ਅਜੇ ਤੱਕ ਫਿਲਮ ਨਹੀਂ ਬਣ ਸਕੀ ਅਤੇ ਨਾ ਹੀ ਕੋਈ ਡਾਂਸਿੰਗ ਇੰਸਟੀਚਿਊਟ ਖੋਲ੍ਹਿਆ ਗਿਆ ਹੈ।

ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਜਾਂਚ ਦੇ ਦੌਰਾਨ ਸਾਹਮਣੇ ਆਏ ਸਬੂਤਾਂ ਦੇ ਅਧਾਰ 'ਤੇ ਆਉਣ ਵਾਲੇ ਦਿਨਾਂ ਵਿੱਚ ਪੁਲਿਸ ਰਾਖੀ ਸਾਵੰਤ ਨੂੰ ਵੀ ਵਿਕਾਸਪੁਰੀ ਥਾਣੇ ਵਿਖੇ ਜਾਂਚ ਲਈ ਬੁਲਾ ਸਕਦੀ ਹੈ।

ਇਹ ਵੀ ਪੜ੍ਹੋ: ਮੁੱਖ ਮੰਤਰੀ ਦਾ ਫ਼ਾਰੁਖ ਅਬਦੁੱਲਾ ਨਾਲ ਡਾਂਸ ਦਾ ਵੀਡੀਓ ਹੋਇਆ ਵਾਇਰਲ

ABOUT THE AUTHOR

...view details