ਚੰਡੀਗੜ੍ਹ : ਸ਼ੇਫਾਲੀ ਦਾ ਜਨਮ 20 ਜੁਲਾਈ 1972 ਵਿੱਚ ਮਹਾਰਾਸ਼ਟਰ ਦੇ ਮੁੰਬਈ ਵਿੱਚ ਹੋਇਆ ਸੀ। ਸ਼ੇਫਾਲੀ ਦਾ ਬਚਪਨ ਮੁੰਬਈ ਦੇ ਸਾਂਤਾ ਕਰੂਜ਼ ਵਿੱਚ ਆਰ.ਬੀ.ਆਈ ਦੇ ਕੁਆਰਟਰਾਂ ਵਿੱਚ ਬਤੀਤ ਹੋਇਆ, ਕਿਉਂਕਿ ਸ਼ੇਫਾਲੀ ਦੇ ਪਿਤਾ ਆਰ.ਬੀ.ਆਈ ਬੈਂਕ ਵਿੱਚ ਕੰਮ ਕਰਦੇ ਸਨ। ਸ਼ੇਫਾਲੀ ਆਪਣੇ ਪਿਤਾ ਸੁਧਾਕਰ ਸ਼ੈੱਟੀ ਅਤੇ ਮਾਂ ਸ਼ਿਖਾ ਸ਼ੈੱਟੀ ਦੀ ਇਕਲੌਤੀ ਬੇਟੀ ਹੈ। ਸ਼ੇਫਾਲੀ ਸ਼ਾਹ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 1995 ਵਿਚ ਆਈ ਫਿਲਮ 'ਰੰਗੀਲਾ' ਨਾਲ ਕੀਤੀ ਸੀ, ਜਿਸ ਵਿਚ ਸ਼ੇਫਾਲੀ ਨੇ ਕੈਮੀਓ ਰੋਲ ਕੀਤਾ ਸੀ।
ਉਸ ਤੋਂ ਬਾਅਦ ਸ਼ੇਫਾਲੀ ਫਿਲਮ 'ਸੱਤਿਆ' ਵਿੱਚ ਸਪੋਟਿੰਗ ਰੋਲ ਭੂਮਿਕਾ ਵਿੱਚ ਸੀ। ਇਸ ਫਿਲਮ ਵਿਚ ਸ਼ੇਫਾਲੀ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਗਈ। ਸ਼ੈਫਾਲੀ ਨੂੰ ਫਿਲਮ ਸੱਤਿਆ ਦੇ 44 ਵੇਂ ਫਿਲਮਫੇਅਰ ਅਵਾਰਡਾਂ ਵਿੱਚ ਸਰਬੋਤਮ ਅਭਿਨੇਤਰੀ ਅਤੇ ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਫਿਲਮਫੇਅਰ ਆਲੋਚਕ ਪੁਰਸਕਾਰ ਲਈ ਨਾਮਜ਼ਦਗੀ ਮਿਲੀ।