ਮੁੰਬਈ: ਕਈ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਫ਼ਿਲਮ ਨਿਰਦੇਸ਼ਕ ਨਿਸ਼ਿਕਾਂਤ ਕਾਮਤ ਦਾ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 50 ਸਾਲਾਂ ਦੇ ਸਨ।
ਕਾਮਤ ਨੂੰ ਪਿਛਲੇ 10 ਦਿਨਾਂ ਤੋਂ ਹੈਦਰਾਬਾਦ ਦੇ ਇੱਕ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਉਹ ਪਿਛਲੇ ਕੁਝ ਸਮੇਂ ਤੋਂ ਜਿਗਰ ਦੇ ਰੋਗ ਤੋਂ ਪੀੜਤ ਸਨ।
ਅਦਾਕਾਰ ਰਿਤੇਸ਼ ਦੇਸ਼ਮੁਖ ਨੇ ਨਿਰਦੇਸ਼ਕ ਨਾਲ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ, 'ਅਸੀਂ ਤੁਹਾਨੂੰ ਯਾਦ ਕਰਾਂਗੇ।'
ਹਾਲਾਂਕਿ ਹਸਪਤਾਲ ਪ੍ਰਸ਼ਾਸਨ ਨੇ ਪਿਛਲੇ ਬੁੱਧਵਾਰ ਨੂੰ ਇੱਕ ਅਧਿਕਾਰਿਤ ਬਿਆਨ ਜਾਰੀ ਕਰ ਕੇ ਦੱਸਿਆ ਸੀ ਕਿ ਨਿਰਦੇਸ਼ਕ ਦੀ ਹਾਲਤ ਨਾਜ਼ੁਕ ਹੈ, ਪਰ ਉਹ ਖ਼ਤਰੇ ਤੋਂ ਬਾਹਰ ਹਨ।
ਹਸਪਤਾਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਨਿਸ਼ਿਕਾਂਤ ਕਾਮਤ ਨੂੰ 31 ਜੁਲਾਈ ਨੂੰ ਪੀਲੀਆ ਅਤੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਕਾਰਨ ਹੈਦਰਾਬਾਦ ਦੇ ਗਾਚੀਬੋਵਾਲੀ ਵਿਖੇ ਏਆਈਜੀ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੂੰ ਗੰਭੀਰ ਜਿਗਰ ਦੀ ਬਿਮਾਰੀ ਅਤੇ ਹੋਰ ਲਾਗ ਦਾ ਪਤਾ ਲੱਗਿਆ।