ਚੰਡੀਗੜ੍ਹ: 15 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਝੱਲੇ' ਦਾ ਟਾਇਟਲ ਟ੍ਰੇਕ ਝੱਲੇ ਰਿਲੀਜ਼ ਹੋ ਚੁੱਕਿਆ ਹੈ। ਗੁਰਨਾਮ ਭੁੱਲਰ ਨੇ ਇਸ ਗੀਤ ਨੂੰ ਆਪਣੀ ਅਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਵੀ ਗੁਰਨਾਮ ਭੁੱਲਰ ਵੱਲੋਂ ਹੀ ਲਿਖੇ ਗਏ ਹਨ।
ਦੋ ਝੱਲਿਆਂ ਦੀ ਪ੍ਰੇਮ ਕਹਾਣੀ ਦਰਸਾਉਂਦਾ ਹੈ ਫ਼ਿਲਮ ਝੱਲੇ ਦਾ ਪਹਿਲਾ ਗੀਤ - Film Jhalle latest updates
ਪੰਜਾਬੀ ਫ਼ਿਲਮ 'ਝੱਲੇ' ਦਾ ਟਾਇਟਲ ਟ੍ਰੇਕ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਦੇ ਵਿੱਚ ਸਰਗੁਣ ਮਹਿਤਾ ਅਤੇ ਬਿਨੂੰ ਢਿੱਲੋਂ ਦੀ ਕੈਮਿਸਟਰੀ ਬਹੁਤ ਵਧੀਆ ਹੈ।
ਇਸ ਗੀਤ ਦੇ ਵਿੱਚ ਪਿਆਰ ਦੀ ਮਾਸੂਮੀਅਤ ਨੂੰ ਵਿਖਾਇਆ ਗਿਆ ਹੈ। ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਦੀ ਕੇਮੀਸਟਰੀ ਇਸ ਗੀਤ ਦੇ ਵਿੱਚ ਜਾਨ ਪਾਉਂਦੇ ਹਨ। ਇਸ ਗੀਤ ਦੇ ਵਿੱਚ ਸਰਗੁਣ ਮਹਿਤਾ ਗੁੱਸੇ ਦੇ ਵਿੱਚ ਵੀ ਨਜ਼ਰ ਆਉਂਦੀ ਹੈ। ਇਸ ਦਾ ਕਾਰਨ ਇਹ ਹੁੰਦਾ ਹੈ ਕਿ ਉਹ ਬਿੰਨੂ ਢਿੱਲੋਂ ਨੂੰ ਕਿਸੇ ਵੀ ਕੁੜੀ ਨਾਲ ਗੱਲ ਕਰਦੇ ਹੋਏ ਵੇਖ ਨਹੀਂ ਸਕਦੀ। ਸਪੀਡ ਰਿਕਾਰਡ ਦੇ ਲੇਬਲ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਅਜੇ ਜ਼ਿਆਦਾ ਸਮਾਂ ਨਹੀਂ ਹੋਇਆ ਹੈ ਪਰ ਇਸ ਗੀਤ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਜ਼ਿਕਰਯੋਗ ਹੈ ਕਿ ਫ਼ਿਲਮ ਝੱਲੇ ਦਾ ਟ੍ਰੇਲਰ 'ਚ ਕਾਮੇਡੀ ਅਤੇ ਸਸਪੇਂਸ ਵਿਖਾਇਆ ਗਿਆ ਹੈ।ਬਿਨੂੰ ਅਤੇ ਸਰਗੁਣ ਦੀ ਇਸ ਫ਼ਿਲਮ ਚ ਲਵ ਸਟੋਰੀ ਵੇਖਣ ਨੂੰ ਮਿਲੇਗੀ। ਅਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਸਰਗੁਣ ਮਹਿਤਾ ਅਤੇ ਬਿਨੂੰ ਢਿੱਲੋਂ ਤੋਂ ਇਲਾਵਾ ਪਵਨ ਮਲਹੋਤਰਾ, ਜਤਿੰਦਰ ਕੌਰ, ਹਾਰਬੀ ਸੰਘਾ ਵਰਗੇ ਕਲਾਕਾਰ ਨਜ਼ਰ ਆਉਣਗੇ।