ਚੰਡੀਗੜ੍ਹ : 21 ਜੂਨ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਛੜਾ' ਨੇ ਬਾਕਸ ਆਫ਼ਿਸ 'ਤੇ ਕਮਾਲ ਦਾ ਕਾਰੋਬਾਰ ਕੀਤਾ ਹੈ। ਇਸ ਫ਼ਿਲਮ ਨੇ ਭਾਰਤ 'ਚ 33.50 ਕਰੋੜ ਅਤੇ ਵਿਦੇਸ਼ਾਂ 'ਚ 16.50 ਕਰੋੜ ਕਮਾ ਲਏ ਹਨ।
ਮੀਡੀਆ ਰਿਪੋਰਟਾਂ ਮੁਤਾਬਿਕ ਇਹ ਫ਼ਿਲਮ ਪੰਜਾਬੀ ਦੀ ਦੂਜੀ ਹਾਈਐਸਟ ਕਾਰੋਬਾਰ ਕਰਨ ਵਾਲੀ ਫ਼ਿਲਮ ਬਣ ਗਈ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ 'ਕੈਰੀ ਆਨ ਜੱਟਾ 2' ਅਤੇ 'ਚਾਰ ਸਾਹਿਬਜਾਦੇ' ਨੂੰ ਦਰਸ਼ਕਾਂ ਨੇ ਇਨ੍ਹਾਂ ਹੀ ਪਿਆਰ ਦਿੱਤਾ ਸੀ।
ਫ਼ਿਲਮ 'ਛੜਾ' ਨੇ ਤੋੜੇ ਰਿਕਾਰਡ 50 ਕਰੋੜ ਦੀ ਕੀਤੀ ਕਮਾਈ - kabir singh
21 ਜੂਨ ਨੂੰ ਸਿਨੇਮਾ ਘਰਾਂ ਦਾ ਸ਼ਿੰਘਾਰ ਬਣੀ ਫ਼ਿਲਮ 'ਛੜਾ' ਨੇ 50 ਕਰੋੜ ਦਾ ਕਾਰੋਬਾਰ ਕਰ ਲਿਆ ਹੈ। ਇਸ ਫ਼ਿਲਮ ਨੂੰ ਦੇਸ਼ਾਂ-ਵਿਦੇਸ਼ਾਂ 'ਚ ਭਰਵਾ ਹੁੰਗਾਰਾ ਮਿਲ ਰਿਹਾ ਹੈ।
ਫ਼ੋਟੋ
ਫ਼ਿਲਮ 'ਛੜਾ' ਬਾਲੀਵੁੱਡ ਦੀ ਚਰਚਿਤ ਫ਼ਿਲਮ ਕਬੀਰ ਸਿੰਘ ਨਾਲ ਰਿਲੀਜ਼ ਹੋਈ ਸੀ। ਮਾਨ ਵਾਲੀ ਗੱਲ ਇਹ ਹੈ ਪੰਜਾਬੀ ਸਿਨੇਮਾ ਲਈ ਕਿ ਇਸ ਫ਼ਿਲਮ ਨੇ ਚੰਡੀਗੜ੍ਹ ਦੀ ਕਲੈਕਸ਼ਨ 'ਚ ਕਬੀਰ ਸਿੰਘ ਨੂੰ ਮਾਤ ਦੇ ਦਿੱਤੀ ਸੀ।
ਜਗਦੀਪ ਸਿੰਘ ਵੱਲੋਂ ਨਿਰਦੇਸ਼ਿਤ ਫ਼ਿਲਮ 'ਛੜਾ' ਦੀ ਕਹਾਣੀ ਦਰਸਾਉਂਦੀ ਹੈ ਕਿ ਵਿਆਹ ਉਸ ਉਮਰ 'ਚ ਹੀ ਕਰਵਾਉਣਾ ਚਾਹੀਦਾ ਜਦੋਂ ਇਨਸਾਨ ਜ਼ਿੰਮੇਵਾਰੀ ਸੰਭਾਲਣ ਜੋਗਾ ਹੋ ਜਾਵੇ। ਇਸ ਫ਼ਿਲਮ ਰਾਹੀਂ ਦਿਲਜੀਤ ਅਤੇ ਨੀਰੂ ਚਾਰ ਸਾਲ ਬਾਅਦ ਇੱਕਠੇ ਨਜ਼ਰ ਆਏ ਸਨ।