ਬਠਿੰਡਾ:6 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਸਾਕ ਦੇ ਪ੍ਰਮੋਸ਼ਨ ਲਈ ਫ਼ਿਲਮ ਦੀ ਟੀਮ ਬਠਿੰਡਾ ਪ੍ਰੈੱਸ ਕਲੱਬ ਪੁੱਜੀ। ਇਸ ਮੌਕੇ ਫ਼ਿਲਮ ਦੇ ਨਿਰਦੇਸ਼ਕ ਕਮਲਜੀਤ ਸਿੰਘ ਨੇ ਮੀਡੀਆ ਦੇ ਸਨਮੁੱਖ ਹੁੰਦਿਆਂ ਫ਼ਿਲਮ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਫ਼ਿਲਮ ਸਾਕ ਜਜ਼ਬਾਤਾਂ ਨੂੰ ਪਰਦੇ 'ਤੇ ਵਿਖਾਵੇਗੀ। ਇਸ ਫ਼ਿਲਮ 'ਚ ਧੱਕੇ ਨਾਲ ਕਾਮੇਡੀ ਨਹੀਂ ਪਾਈ ਗਈ ਹੈ।
'ਫ਼ਿਲਮ ਸਾਕ 'ਚ ਧੱਕੇ ਨਾਲ ਨਹੀਂ ਪਾਈ ਗਈ ਕਾਮੇਡੀ' - Film Saak
ਫ਼ਿਲਮ ਸਾਕ ਦੀ ਟੀਮ ਪ੍ਰਮੋਸ਼ਨ ਲਈ ਬਠਿੰਡਾ ਦੇ ਪ੍ਰੈੱਸ ਕਲੱਬ ਪੁੱਜੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਫ਼ਿਲਮ ਦੇ ਨਿਰਦੇਸ਼ਕ ਨੇ ਕਿਹਾ ਕਿ ਇਸ ਫ਼ਿਲਮ 'ਚ ਧੱਕੇ ਨਾਲ ਕਾਮੇਡੀ ਨਹੀਂ ਪਾਈ ਗਈ ਹੈ। ਇਸ ਤੋਂ ਇਲਾਵਾ ਅਦਾਕਾਰ ਜੋਬਨਪ੍ਰੀਤ ਸਿੰਘ ਨੇ ਕਿਹਾ ਕਿ ਫ਼ਿਲਮ 'ਚ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਗਿਆ ਹੈ।
ਫ਼ੋਟੋ
ਫ਼ਿਲਮ ਦੇ ਅਦਾਕਾਰ ਜੋਬਨਪ੍ਰੀਤ ਸਿੰਘ ਨੇ ਗੱਲਬਾਤ ਦੌਰਾਨ ਸਾਰੇ ਹੀ ਦਰਸ਼ਕਾਂ ਨੂੰ ਅਪੀਲ ਕੀਤੀ ਕਿ ਇਹ ਫ਼ਿਲਮ ਜ਼ਰੂਰ ਵੇਖ ਕੇ ਆਉਣ ਕਿਉਂਕਿ ਇਸ ਫ਼ਿਲਮ 'ਚ ਕਾਮੇਡੀ ਤੋਂ ਇਲਾਵਾ ਸੁਨੇਹਾ ਵੀ ਦਿੱਤਾ ਗਿਆ ਹੈ।
ਜ਼ਿਕਰ-ਏ-ਖ਼ਾਸ ਹੈ ਕਿ ਇਸ ਫ਼ਿਲਮ 'ਚ ਮੈਂਡੀ ਤੱਖੜ ਮੁੱਖ ਭੂਮਿਕਾ ਨਿਭਾਉਂਦੇ ਹੋਏ ਵਿਖਾਈ ਦੇਵੇਗੀ। ਫ਼ਿਲਮ ਰੱਬ ਦਾ ਰੇਡੀਓ ਤੋਂ ਬਾਅਦ ਉਨ੍ਹਾਂ ਦੀ ਅਦਾਕਾਰੀ ਦੀ ਖ਼ੂਬ ਤਾਰੀਫ਼ ਕੀਤੀ ਗਈ ਸੀ। 2017 ਤੋਂ ਬਾਅਦ ਮੈਂਡੀ ਕਿਸੇ ਵੀ ਫ਼ਿਲਮ 'ਚ ਨਜ਼ਰ ਨਹੀਂ ਆਈ। 2 ਸਾਲ ਬਾਅਦ ਫ਼ਿਲਮਾਂ 'ਚ ਉਸ ਦੀ ਵਾਪਸੀ ਕੀ ਰੰਗ ਲੈ ਕੇ ਆਉਂਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ।