ਚੰਡੀਗੜ੍ਹ: 15 ਨਵੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਝੱਲੇ' ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ। ਅਮਰਜੀਤ ਸਿੰਘ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ਦੇ ਵਿੱਚ ਸਰਗੁਣ ਮਹਿਤਾ ਅਤੇ ਬਿੰਨੂ ਢਿੱਲੋਂ ਤੋਂ ਇਲਾਵਾ ਪਵਨ ਮਲਹੋਤਰਾ, ਜਤਿੰਦਰ ਕੌਰ, ਹਾਰਬੀ ਸੰਘਾ ਵਰਗੇ ਕਲਾਕਾਰ ਨਜ਼ਰ ਆਉਣਗੇ।
ਪੰਜਾਬੀ ਫ਼ਿਲਮ ਇੰਡਸਟਰੀ 'ਚ ਦੋ ਝੱਲਿਆਂ ਦੀ ਐਂਟਰੀ - ਫ਼ਿਲਮ ਝੱਲੇ
ਫ਼ਿਲਮ ਝੱਲੇ ਦਾ ਟ੍ਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਸ ਟ੍ਰੇਲਰ 'ਚ ਕਾਮੇਡੀ ਅਤੇ ਸਸਪੇਂਸ ਵਿਖਾਇਆ ਗਿਆ ਹੈ।ਬਿੰਨੂ ਅਤੇ ਸਰਗੁਣ ਦੀ ਇਸ ਫ਼ਿਲਮ ਚ ਲਵ ਸਟੋਰੀ ਵਿਖਾਈ ਗਈ ਹੈ।
ਫ਼ੋਟੋ
ਇਸ ਟ੍ਰੇਲਰ 'ਚ ਦੋ ਝੱਲਿਆਂ ਦੀ ਕਹਾਣੀ ਵਿਖਾਈ ਗਈ ਹੈ ਸਰਗੁਣ ਅਤੇ ਬਿੰਨੂ, ਦੋਹਾਂ ਦੇ ਕਰੀਬੀ ਉਨ੍ਹਾਂ ਲਈ ਜੀਵਨ ਸਾਥੀ ਤਲਾਸ਼ ਕਰ ਰਹੇ ਹੁੰਦੇ ਹਨ, ਕੁਦਰਤੀ ਦੋਹਾਂ ਪਰਿਵਾਰਾਂ ਦਾ ਮੇਲ ਹੁੰਦਾ ਹੈ। ਬਿੰਨੂ ਅਤੇ ਸਰਗੁਣ ਦੀ ਸਚਾਈ ਦੋਹਾਂ ਪਰਿਵਾਰਾਂ ਤੋਂ ਲੁਕਾਈ ਜਾਂਦੀ ਹੈ। ਝੂਠ ਪੈਰ ਪੈਰ 'ਤੇ ਪਰਿਵਾਰ ਇੱਕ ਦੂਜੇ ਨੂੰ ਬੋਲਦੇ ਹਨ। ਕੀ ਹੋਵੇਗਾ ਜਦੋਂ ਸੱਚ ਸਾਹਮਣੇ ਆਵੇਗਾ, ਇਸ 'ਤੇ ਹੀ ਫ਼ਿਲਮ ਦੀ ਕਹਾਣੀ ਆਧਾਰਿਤ ਹੈ।
ਇਸ ਫ਼ਿਲਮ ਤੋਂ ਪਹਿਲਾਂ ਸਰਗੁਣ ਅਤੇ ਬਿੰਨੂ ਫ਼ਿਲਮ ਕਾਲਾ ਸ਼ਾਹ ਕਾਲਾ 'ਚ ਇੱਕਠੇ ਕੰਮ ਕਰ ਚੁੱਕੇ ਹਨ। ਇਸ ਫ਼ਿਲਮ 'ਚ ਬਿੰਨੂ ਢਿੱਲੋਂ ਦੀ ਕਾਲੀ ਲੁੱਕ ਨੇ ਖ਼ੂਬ ਚਰਚਾ ਬਟੌਰੀ ਸੀ।