ਜੱਦੀ ਸਰਦਾਰ ਅਤੇ ਫ਼ੌਜੀ ਆਮੋ-ਸਾਹਮਣੇ
6 ਸਤੰਬਰ ਨੂੰ ਪਾਲੀਵੁੱਡ ਦੀਆਂ ਦੋ ਫ਼ਿਲਮਾਂ ਰਿਲੀਜ਼ ਹੋ ਰਹੀਆਂ ਹਨ, ਫ਼ਿਲਮ ਜੱਦੀ ਸਰਦਾਰ ਅਤੇ ਫ਼ਿਲਮ ਸਾਕ। ਦੋਹਾਂ ਹੀ ਫ਼ਿਲਮਾਂ ਨਾਮਵਾਰ ਕਲਾਕਾਰਾਂ ਦੀਆਂ ਹਨ। ਇੱਕ ਫ਼ਿਲਮ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ ਮੁੱਖ ਭੂਮਿਕਾ ਨਿਭਾ ਰਹੇ ਹਨ ਅਤੇ ਦੂਜੀ ਫ਼ਿਲਮ ਮੈਂਡੀ ਤੱਖਰ ਦੀ ਹੈ। ਵੇਖਣਾ ਇਹ ਹੋਵੇਗਾ ਇਨ੍ਹਾਂ ਫ਼ਿਲਮਾਂ ਵਿੱਚੋਂ ਦਰਸ਼ਕ ਕਿਹੜੀ ਫ਼ਿਲਮ ਵੇਖਣਾ ਪਸੰਦ ਕਰਦੇ ਹਨ।
ਚੰਡੀਗੜ੍ਹ: ਪੰਜਾਬੀ ਇੰਡਸਟਰੀ ਦੀ ਇਹ ਪ੍ਰਾਪਤੀ ਹੈ ਕਿ ਹੁਣ ਇੱਕੋਂ ਦਿਨ ਦੋ ਫ਼ਿਲਮਾਂ ਰਿਲੀਜ਼ ਹੋਣੀਆਂ ਹੁਣ ਇੱਕ ਆਮ ਗੱਲ ਹੋ ਗਈ ਹੈ। ਇਸ 6 ਸਤੰਬਰ ਨੂੰ ਦੋ ਨਾਮਵਾਰ ਕਲਾਕਾਰਾਂ ਦੀ ਫ਼ਿਲਮਾਂ ਸਿਨੇਮਾ ਘਰਾਂ ਦਾ ਸ਼ਿੰਘਾਰ ਬਣਨ ਜਾ ਰਹੀਆਂ ਹਨ। ਪਹਿਲੀ ਫ਼ਿਲਮ ਹੈ ਜੱਦੀ ਸਰਦਾਰ ਅਤੇ ਦੂਜੀ ਫ਼ਿਲਮ ਦਾ ਨਾਂਅ ਹੈ ਸਾਕ,ਦੋਹਾਂ ਹੀ ਫ਼ਿਲਮਾਂ ਦੇ ਕੌਨਸੇਪਟ ਇੱਕ ਦੂਜੇ ਤੋਂ ਬਿਲਕੁਲ ਵੱਖ ਹਨ।
ਫ਼ਿਲਮ ਜੱਦੀ ਸਰਦਾਰ ਦੇ ਵਿੱਚ ਸਿੱਪੀ ਗਿੱਲ ,ਦਿਲਪ੍ਰੀਤ ਢਿੱਲੋਂ ਅਤੇ ਸਾਵਨ ਰੂਪੋਵਾਲੀ ਮੁੱਖ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਫ਼ਿਲਮ ਦੇ ਟਰੇਲਰ ਦੇ ਵਿੱਚ ਦੋ ਭਰਾਵਾਂ ਦੀ ਜ਼ਮੀਨ ਪਿੱਛੇ ਲੜਾਈ ਵਿਖਾਈ ਗਈ ਹੈ। ਇਹ ਵਿਖਾਇਆ ਗਿਆ ਹੈ ਕਿ ਕਿਵੇਂ ਇੱਕ ਜ਼ਮੀਨ ਪਿੱਛੇ ਦੋ ਭਰਾ ਆਪਸੀ ਰੰਜਿਸ਼ ਦੇ ਚੱਲਦੇ ਆਪਣੇ ਬੱਚਿਆਂ ਨੂੰ ਤੱਕ ਲੜਾ ਦਿੰਦੇ ਹਨ।
ਟਰੇਲਰ 'ਚ ਟਵੀਸਟ ਉਸ ਵੇਲੇ ਆਉਂਦਾ ਹੈ ਜਦੋਂ ਦਿਲਪ੍ਰੀਤ ਅਤੇ ਸਿੱਪੀ ਗਿੱਲ ਦਾ ਪਿਆਰ ਨਫ਼ਰਤ 'ਚ ਬਦਲ ਜਾਂਦਾ ਹੈ ਜਿਸ ਤੋਂ ਬਾਅਦ ਸਿੱਪੀ ਗਿੱਲ ਦਾ ਪਿਆਰ ਸਾਵਨ ਰੂਪੋਵਾਲੀ ਨਾਲ ਵਿਆਹ ਕਰਵਾਉਂਣ ਦਿਲਪ੍ਰੀਤ ਢਿੱਲੋਂ ਜੰਝ ਲੈਕੇ ਜਾਉਂਦਾ ਹੈ। ਫ਼ਿਲਮ ਸਾਕ ਦੇ ਵਿੱਚ ਮੈਂਡੀ ਤੱਖਰ ਅਤੇ ਜੋਬਨਪ੍ਰੀਤ ਸਿੰਘ ਮੁੱਖ ਭੂਮਿਕਾ ਅਦਾ ਕਰਦੇ ਹੋਏ ਨਜ਼ਰ ਆਉਂਦੇ ਹਨ। ਇਸ ਫ਼ਿਲਮ ਦੇ ਟਰੇਲਰ ਦੇ ਵਿੱਚ ਕਾਮੇਡੀ ਤੋਂ ਇਲਾਵਾ ਇੱਕ ਫ਼ੌਜਿਆਂ ਦੀ ਜਿੰਦਗੀ ਦੇ ਪਹਿਲੂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਫ਼ਿਲਮ ਸਾਕ ਦੇ ਵਿੱਚ ਇੱਕ ਵੱਖਰਾਪਨ ਇਹ ਹੈ ਕਿ ਇਸ ਫ਼ਿਲਮ ਦਾ ਕਾਨਸੇਪਟ ਫ਼ੌਜੀਆਂ 'ਤੇ ਆਧਾਰਿਤ ਹੈ।ਅੱਜ ਦੇ ਦੌਰ ਦੇ ਵਿੱਚ ਹਰ ਇੱਕ ਦੀ ਖ਼ਵਾਇਸ਼ ਹੁੰਦੀ ਹੈ ਕਿ ਉਸ ਦਾ ਜਵਾਈ ਅਮੀਰ ਹੋਵੇ, ਚੰਗੀ ਨੌਕਰੀ ਕਰਦਾ ਹੋਵੇ ਬਹੁਤ ਘਟ ਲੋਕ ਅਜਿਹੇ ਹੁੰਦੇ ਨੇ ਜੋ ਇਹ ਚਾਹੁੰਦੇ ਨੇ ਕਿ ਉਨ੍ਹਾਂ ਦਾ ਜਵਾਈ ਫ਼ੋਜ 'ਚ ਨੌਕਰੀ ਕਰਦਾ ਹੋਵੇ। ਵੇਖਣਾ ਦਿਲਚਸਪ ਹੋਵੇਗਾ ਕਿ ਦਰਸ਼ਕ ਕਿਹੜੀ ਫ਼ਿਲਮ ਨੂੰ ਜ਼ਿਆਦਾ ਰਿਸਪੌਸ਼ ਦਿੰਦੇ ਹਨ।