ਪੰਜਾਬ

punjab

ETV Bharat / sitara

ਸ਼ੁਰੂ ਹੋਈ ਫ਼ਿਲਮ 'ਗੁਰਮੁੱਖ' ਦੀ ਸ਼ੂਟਿੰਗ - shooting

ਸਾਰਾ ਗੁਰਪਾਲ ਦੀ ਆਉਣ ਵਾਲੀ ਫ਼ਿਲਮ 'ਗੁਰਮੁੱਖ' ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ।

ਫ਼ੋਟੋ

By

Published : Apr 30, 2019, 11:30 PM IST

ਚੰਡੀਗੜ੍ਹ: ਪੰਜਾਬੀ ਫ਼ਿਲਮ 'ਗੁਰਮੁੱਖ' ਦੀ ਸ਼ੂਟਿੰਗ ਮੰਗਲਵਾਰ ਨੂੰ ਸ਼ੁਰੂ ਹੋ ਚੁੱਕੀ ਹੈ। ਇਸ ਫ਼ਿਲਮ ਦਾ ਨਿਰਦੇਸ਼ਨ ਪਾਲੀ ਭੁਪਿੰਦਰ ਸਿੰਘ ਕਰ ਰਹੇ ਹਨ। ਇਸ ਤੋਂ ਪਹਿਲਾਂ ਪਾਲੀ ਭੁਪਿੰਦਰ ਸਿੰਘ ਹੋਰਾਂ ਨੇ ਬਤੌਰ ਲੇਖਕ ਲਾਵਾਂ-ਫ਼ੇਰੇ ਅਤੇ ਕਈ ਹਿੱਟ ਫ਼ਿਲਮਾਂ ਲਿਖੀਆਂ ਹਨ।

'ਰਾਣਾ ਆਹਲੂਵਾਲੀਆ’ ਪ੍ਰੋਡਕਸ਼ਨ ਦੇ ਬੈਨਰ ਹੇਠ ਬਣ ਰਹੀ ਇਸ ਫ਼ਿਲਮ 'ਚ ਕੁਲਜਿੰਦਰ ਸਿੰਘ ਸਿੱਧੂ, ਸਾਰਾ ਗੁਰਪਾਲ, ਅਕਾਂਸ਼ਤਾ ਸਰੀਨ, ਸਰਦਾਰ ਸੋਹੀ, ਯਾਦ ਗਰੇਵਾਲ, ਮਲਕੀਤ ਰੌਣੀ, ਗੁਰਪ੍ਰੀਤ ਤੋਤੀ, ਗੁਰਲੀਨ ਚੋਪੜਾ, ਰਮਨ ਢਿੱਲੋਂ, ਅਨੀਤਾ ਸ਼ਬਦੀਸ਼, ਕਰਨ ਸੰਧਾਂਵਾਲੀਆ, ਰਾਣਾ ਅਹਲੂਵਾਲੀਆ, ਆਰ ਪੀ ਸਿੰਘ ਅਤੇ ਈਸ਼ਾ ਸਿੰਘ ਵਰਗੇ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ।
ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ਦੀ ਕਹਾਣੀ 'ਗੁਰਮੁੱਖ' ਦੇ ਕਿਰਦਾਰ ਨੂੰ ਦਿਖਾਵੇਗੀ ,ਜਿਸ 'ਚ ਪਹਿਲਾਂ ਇਕ ਸਿੱਖ ਰੱਬ ਦੀ ਰਜ਼ਾ 'ਚ ਖੁਸ਼ ਰਹੇਗਾ ਅਤੇ ਉਸ ਤੋਂ ਬਾਅਦ ਜ਼ਿੰਦਗੀ 'ਚ ਕੁਝ ਅਜਿਹਾ ਹੋਵੇਗਾ ਜਿਸ ਕਾਰਨ ਉਹ ਸਮਾਜ 'ਚ ਹੋ ਰਹੀਆਂ ਗਲਤ ਚੀਜ਼ਾਂ ਦਾ ਵਿਰੋਧ ਕਰੇਗਾ।

ABOUT THE AUTHOR

...view details