ਪੰਜਾਬ

punjab

ETV Bharat / sitara

ਫ਼ਿਲਮ ਕੋਮਾਂਡੋ 3 ਦਾ ਪ੍ਰਮੋਸ਼ਨਲ ਟ੍ਰੇਕ ਹੋਇਆ ਰਿਲੀਜ਼

ਫ਼ਿਲਮ ਕੋਮਾਂਡੋ 3 ਦਾ ਪ੍ਰਮੋਸ਼ਨਲ ਟ੍ਰੇਕ ਤੇਰਾ ਬਾਪ ਆਇਆ ਰਿਲੀਜ਼ ਹੋ ਚੁੱਕਿਆ ਹੈ ਇਸ ਗੀਤ ਨੂੰ ਫਰਹਾਦ ਭਿਵਾਡੀਂਵਾਲਾ ਨੇ ਗਾਇਆ ਹੈ ਅਤੇ ਇਸ ਗੀਤ ਨੂੰ ਕੰਪੋਜ਼ ਵਿਕਰਮ ਮੋਂਟਰੋਜ਼ ਨੇ ਕੀਤਾ ਹੈ।

ਫ਼ੋਟੋ

By

Published : Nov 8, 2019, 12:00 AM IST

ਮੁੰਬਈ: "ਤੇਰਾ ਬਾਪ ਆਇਆ" ਵਿਪੁਲ ਅਮ੍ਰਿਤ ਲਾਲ ਸ਼ਾਹ ਦੀ ਆਉਣ ਵਾਲੀ ਐਕਸ਼ਨ-ਥ੍ਰਿਲਰ ਫ਼ਿਲਮ "ਕਮਾਂਡੋ 3" ਦਾ ਇੱਕ ਪ੍ਰਮੋਸ਼ਨਲ ਟ੍ਰੇਕ ਹੈ, ਜਿਸਦਾ ਨਿਰਦੇਸ਼ਨ ਆਦਿਤਿੱਯ ਦੱਤ ਨੇ ਕੀਤਾ ਹੈ। ਇਸ ਗੀਤ ਨੂੰ ਫਰਹਾਦ ਭਿਵਾਡੀਂਵਾਲਾ ਨੇ ਗਾਇਆ ਹੈ ਅਤੇ ਇਸ ਗੀਤ ਨੂੰ ਕੰਪੋਜ਼ ਵਿਕਰਮ ਮੋਂਟਰੋਜ਼ ਨੇ ਕੀਤਾ ਹੈ। ਗੀਤ ਦੇ ਲਿਖਾਰੀ ਫਰਹਾਦ ਭਿਵਾਡੀਂਵਾਲਾ ਅਤੇ ਵਿਕਰਮ ਮੋਂਟ੍ਰੋਸ ਹਨ।

ਅਦਾਕਾਰ ਵਿਦਯੁਤ ਨੇ ਕਿਹਾ ਕਿ "ਰੈਪ ... 'ਤੇਰਾ ਬਾਪ ਆਇਆ" ਸਾਡੀ ਫਿਲਮ ਲਈ ਇੱਕ ਸ਼ਕਤੀਸ਼ਾਲੀ ਅਤੇ ਨਿਸ਼ਚਿਤ ਟੋਨ ਨਿਰਧਾਰਤ ਕਰਦਾ ਹੈ। ਗੀਤ ਦੇ ਵਿੱਚ ਇੱਕ ਨਿਡਰ ਨੌਜਵਾਨ ਦੀ ਕਹਾਣੀ ਨੂੰ ਵਿਖਾਇਆ ਗਿਆ ਹੈ।"

ਗੀਤ ਬਾਰੇ ਗੱਲ ਕਰਦਿਆਂ ਫਰਹਾਦ ਨੇ ਕਿਹਾ, "ਇਹ ਗੀਤ ਮੇਰੇ ਲਈ ਬਹੁਤ ਖ਼ਾਸ ਹੈ। ਫ਼ਿਲਮ ਦੀ ਟੀਮ ਨੇ ਬਹੁਤ ਮਦਦ ਕੀਤੀ ਹੈ ਫ਼ਿਲਮ ਨੂੰ ਖ਼ਾਸ ਬਣਾਉਣ ਦੇ ਲਈ। ਮੈਨੂੰ ਭਰੋਸਾ ਹੈ ਕਿ ਦਰਸ਼ਕ ਗੀਤ ਨੂੰ ਬਹੁਤ ਪਿਆਰ ਦੇਣਗੇ।

ਜ਼ਿਕਰਯੋਗ ਹੈ ਕਿ ਫ਼ਿਲਮ ਕੋਮਾਂਡੋ 3 29 ਨਵੰਬਰ ਨੂੰ ਸਿਨੇਮਾ ਘਰਾ ਦਾ ਸ਼ਿੰਘਾਰ ਬਣੇਗੀ।

ABOUT THE AUTHOR

...view details