ਮੁੰਬਈ: ਅਕਸ਼ੇ ਕੁਮਾਰ ਛੇਤੀ ਹੀ ਗੀਤ 'ਫ਼ਿਲਹਾਲ 2' ਵਿੱਚ ਨਜ਼ਰ ਆਉਣ ਵਾਲੇ ਹਨ। 'ਫ਼ਿਲਹਾਲ 2' ਦੀ ਵੀਡੀਓ 'ਚ ਨੁਪੂਰ ਸੈਨਨ ਵੀ ਅਕਸ਼ੇ ਕੁਮਾਰ ਦੇ ਨਾਲ ਨਜ਼ਰ ਆਵੇਗੀ। ਦੱਸ ਦਈਏ ਕਿ 'ਫ਼ਿਲਹਾਲ' ਗੀਤ 'ਚ ਦੋਹਾਂ ਦੀ ਕੈਮਿਸਟਰੀ ਕਮਾਲ ਦੀ ਸੀ। 'ਫ਼ਿਲਹਾਲ 2' ਦੀ ਜਾਣਕਾਰੀ ਅਕਸ਼ੇ ਕੁਮਾਰ ਨੇ ਟਵੀਟ ਕਰ ਕੇ ਦਿੱਤੀ ਹੈ। ਇੱਕ ਖ਼ੂਬਸੂਰਤ ਫ਼ੋਟੋ ਅਤੇ ਖ਼ੂਬਸੂਰਤ ਕੈਪਸ਼ਨ ਵੀ ਇਸ ਫ਼ੋਟੋ ਨੂੰ ਉਨ੍ਹਾਂ ਨੇ ਦਿੱਤਾ ਹੈ। ਕੈਪਸ਼ਨ 'ਚ ਅਕਸ਼ੇ ਨੇ ਲਿਖਿਆ, "ਇੱਕ ਵਧੀਆ ਗੀਤ ਦੇ ਨਾਲ ਕਹਾਣੀ ਅਜੇ ਵੀ ਜਾਰੀ ਹੈ।"
ਛੇਤੀ ਹੀ ਰਿਲੀਜ਼ ਹੋਵੇਗਾ 'ਫ਼ਿਲਹਾਲ 2' - pollywood news
ਅਕਸ਼ੇ ਕੁਮਾਰ ਨੇ ਗੀਤ 'ਫ਼ਿਲਹਾਲ' ਨੂੰ ਲੈ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਇਸ ਗੀਤ ਦਾ ਦੂਜਾ ਭਾਗ ਰਿਲੀਜ਼ ਹੋ ਰਿਹਾ ਹੈ। ਅਕਸ਼ੇ ਕੁਮਾਰ ਨੇ ਟਵੀਟ ਕਰ ਇਹ ਜਾਣਕਾਰੀ ਸਾਂਝੀ ਕੀਤੀ ਹੈ।
ਫ਼ੋਟੋ
'ਫ਼ਿਲਹਾਲ 2' ਦੀ ਇਸ ਜਾਣਕਾਰੀ ਤੋਂ ਬਾਅਦ ਅਕਸ਼ੇ ਫ਼ੈਨਜ਼ 'ਚ ਖੁਸ਼ੀ ਦੀ ਲਹਿਰ ਹੈ। ਗੀਤ ਉਂਝ ਤਾਂ ਇਸ ਸਾਲ ਹੀ ਸਾਹਮਣੇ ਆਉਣ ਵਾਲਾ ਹੈ,ਇਹ ਗੀਤ ਕਿਸ ਦਿਨ ਰਿਲੀਜ਼ ਹੋਵੇਗਾ ਅਕਸ਼ੇ ਨੇ ਇਹ ਜਾਣਕਾਰੀ ਨਹੀਂ ਦੱਸੀ ਹੈ। ਜ਼ਿਕਰਯੋਗ ਹੈ ਕਿ ਫ਼ਿਲਹਾਲ ਦੇ ਪਹਿਲੇ ਭਾਗ ਦੇ ਬੋਲ ਅਤੇ ਕੰਪੋਜੀਸ਼ਨ ਜਾਨੀ ਨੇ ਤਿਆਰ ਕੀਤੀ ਸੀ। ਗਾਇਕ ਬੀਪ੍ਰਾਕ ਨੇ ਇਸ ਗੀਤ ਨੂੰ ਗਾਇਆ ਸੀ ਅਤੇ ਅਰਵਿੰਦਰ ਖਹਿਰਾ ਨੇ ਇਸ ਵੀਡੀਓ ਨੂੰ ਡਾਇਰੈਕਟ ਕੀਤਾ ਸੀ।