ਪੰਜਾਬ

punjab

ETV Bharat / sitara

ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਆਨ ਸਕ੍ਰੀਨ ਜੋੜੀਆਂ ਜੋ ਪਾਉਣਗੀਆਂ ਸਾਲ 2020 'ਚ ਧਮਾਲ - Ammy Virk and sonam Bajwa

ਸਾਲ 2020 ਪਾਲੀਵੁੱਡ ਲਈ ਬਹੁਤ ਸਾਰੀਆਂ ਨਵੀਆਂ ਫ਼ਿਲਮਾਂ, ਨਵੇਂ ਸੰਕਲਪਾਂ ਅਤੇ ਨਵੀਂਆਂ ਆਨ-ਸਕ੍ਰੀਨ ਜੋੜੀਆਂ ਲੈ ਕੇ ਆ ਰਿਹਾ ਹੈ। ਹਾਲਾਂਕਿ ਇਸ ਸਾਲ ਕੁਝ ਪ੍ਰਸਿੱਧ ਪੁਰਾਣੀਆਂ ਆਨ-ਸਕ੍ਰੀਨ ਜੋੜੀਆਂ ਵੀ ਵੇਖਣ ਨੂੰ ਮਿਲਣਗੀਆਂ। ਕਿਹੜੀਆਂ ਫ਼ਿਲਮਾਂ 'ਚ ਆਉਣਗੇ ਇਹ ਦਿੱਗਜ ਕਲਾਕਾਰ ਨਜ਼ਰ ਜਾਣਨ ਲਈ ਪੜ੍ਹੋ ਪੂਰੀ ਖ਼ਬਰ...

ICLE  ARTICLEVIDEO ONLY ARTICLEexpand_moreclose   0 Attach files Thumbnails  ਫ਼ੋੋਟੋ    Add alt tags   5688851_thumbnail_3x2_pun.jpg  3x2  ਫ਼ੋੋਟੋ    Add alt tags   5688851_thumbnail_2x1_pun.jpg  2x1   Mapping Tags: *  Punjabi Industry On-Screen Couples Punjabi Industry On-Screen Couples
ਫ਼ੋੋਟੋ

By

Published : Jan 12, 2020, 9:40 PM IST

ਚੰਡੀਗੜ੍ਹ: ਸਾਲ 2020 'ਚ ਪੰਜਾਬੀ ਇੰਡਸਟਰੀ ਦੀਆਂ ਕੁਝ ਪ੍ਰਸਿੱਧ ਪੁਰਾਣੀਆਂ ਆਨ-ਸਕ੍ਰੀਨ ਜੋੜੀਆਂ ਇੱਕਠੇ ਨਜ਼ਰ ਆਉਣ ਵਾਲਿਆਂ ਹਨ। ਮਿਸਾਲ ਦੇ ਤੌਰ 'ਤੇ ਐਮੀ ਵਿਰਕ ਅਤੇ ਸੋਨਮ ਬਾਜਵਾ ਇਕ ਵਾਰ ਫਿਰ ਸਕ੍ਰੀਨ ਸਪੇਸ ਸ਼ੇਅਰ ਕਰਦੇ ਹੋਏ ਦਿਖਾਈ ਦੇਣਗੇ। ਇਸ ਸਾਲ ਫ਼ਿਲਮ 'ਕਿਸਮਤ' ਦੀ ਆਨ ਸਕ੍ਰੀਨ ਜੋੜੀ ਐਮੀ ਵਿਰਕ ਅਤੇ ਸਰਗੁਣ ਮਹਿਤਾ ਵੀ ਇੱਕਠੇ ਨਜ਼ਰ ਆਉਣਗੇ। ਕਿਹੜੀਆਂ ਫ਼ਿਲਮਾਂ 'ਚ ਆਉਣਗੇ ਇਹ ਕਲਾਕਾਰ ਨਜ਼ਰ ਆਓ ਜਾਣਦੇ ਹਾਂ...

ਐਮੀ ਵਿਰਕ ਅਤੇ ਸੋਨਮ ਬਾਜਵਾ: ਐਮੀ ਵਿਰਕ ਅਤੇ ਸੋਨਮ ਬਾਜਵਾ ਚੌਥੀ ਵਾਰ ਸਕ੍ਰੀਨ ਸ਼ੇਅਰ ਕਰਨਗੇ। ਇਹ ਦੋਵੇਂ ਫ਼ਿਲਮ 'ਪੁਆੜਾ' ਵਿੱਚ ਵਿਖਾਈ ਦੇਣਗੇ, ਜੋ ਕਿ 12 ਅਪ੍ਰੈਲ 2020 'ਚ ਰਿਲੀਜ਼ ਹੋਵੇਗੀ।

ਐਮੀ ਵਿਰਕ ਅਤੇ ਸਰਗੁਣ ਮਹਿਤਾ: ਇਨ੍ਹਾਂ ਦੋਹਾਂ ਕਲਾਕਾਰਾਂ ਦਾ ਪੰਜਾਬੀ ਫ਼ਿਲਮ ਇੰਡਸਟਰੀ 'ਚ ਬਤੌਰ ਅਦਾਕਾਰ ਡੈਬਿਯੂ ਸਾਲ 2015 'ਚ ਆਈ ਫ਼ਿਲਮ 'ਅੰਗਰੇਜ਼' ਨਾਲ ਹੋਇਆ ਸੀ। ਇਸ ਫ਼ਿਲਮ ਤੋਂ ਇਲਾਵਾ ਦੋਵਾਂ ਦੀ ਅਦਾਕਾਰੀ ਫ਼ਿਲਮ 'ਕਿਸਮਤ' 'ਚ ਕਮਾਲ ਦੀ ਸੀ। ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਐਮੀ ਵਿਰਕ ਅਤੇ ਸਰਗੁਣ ਮਹਿਤਾ ਦੀ ਆਉਣ ਵਾਲੀ ਫ਼ਿਲਮ ਦਾ ਨਾਂਅ 'ਕਿਸਮਤ 2' ਹੋਵੇਗਾ ਪਰ ਐਮੀ ਨੇ ਇੱਕ ਇੰਟਰਵਿਊ 'ਚ ਕਿਹਾ ਹੈ ਕਿ ਅਜੇ ਕੁਝ ਵੀ ਪਤਾ ਨਹੀਂ ਹੈ। ਇਸ ਫ਼ਿਲਮ ਦਾ ਨਾਂਅ ਬਦਲ ਵੀ ਸਕਦਾ ਹੈ।

ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ: ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਸਾਲ 2020 'ਚ ਆਈ ਫ਼ਿਲਮ 'ਸੋਹਰਿਆਂ ਦਾ ਪਿੰਡ ਆ ਗਿਆ' 'ਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਦੋਵੇਂ ਫ਼ਿਲਮ 'ਸੁਰਖੀ ਬਿੰਦੀ' 'ਚ ਇੱਕਠੇ ਨਜ਼ਰ ਆਏ ਸੀ।

ਸੋਨਮ ਬਾਜਵਾ ਅਤੇ ਪਰਮੀਸ਼ ਵਰਮਾ : ਫ਼ਿਲਮ ਸਿੰਘਮ ਦੇ ਪੰਜਾਬੀ ਰੀਮੇਕ 'ਚ ਇੱਕਠੇ ਨਜ਼ਰ ਆਉਣ ਤੋਂ ਬਾਅਦ ਸੋਨਮ ਬਾਜਵਾ ਅਤੇ ਪਰਮੀਸ਼ ਵਰਮਾ 24 ਜਨਵਰੀ ਨੂੰ ਫ਼ਿਲਮ 'ਜਿੰਦੇ ਮੇਰੀਏ' 'ਚ ਨਜ਼ਰ ਆਉਣ ਵਾਲੇ ਹਨ। ਇਸ ਫ਼ਿਲਮ ਦੇ ਟ੍ਰੇਲਰ 'ਚ ਦੋਹਾਂ ਦੀ ਕੈਮੀਸਟਰੀ ਕਮਾਲ ਦੀ ਨਜ਼ਰ ਆ ਰਹੀ ਹੈ।

ABOUT THE AUTHOR

...view details