ਪੰਜਾਬ

punjab

ETV Bharat / sitara

ਮਸ਼ਹੂਰ ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ ਦਾ ਚੇਨਈ ਵਿੱਚ ਹੋਇਆ ਦੇਹਾਂਤ - ਰਹਿਮਾਨ ਦੀ ਮਾਂ ਦਾ ਚੇਨਈ ਵਿੱਚ ਹੋਇਆ ਦੇਹਾਂਤ

ਮਸ਼ਹੂਰ ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ ਕਰੀਮਾ ਬੇਗਮ ਦਾ ਸੋਮਵਾਰ ਨੂੰ ਚੇਨਈ ਵਿੱਚ ਦੇਹਾਂਤ ਹੋ ਗਿਆ। ਏ ਆਰ ਰਹਿਮਾਨ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਮਾਂ ਦੀ ਤਸਵੀਰ ਸਾਂਝੀ ਕੀਤੀ ਹੈ। ਤਾਮਿਲਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਤੇ ਦ੍ਰਮੁਕ ਪ੍ਰਧਾਨ ਸਟਾਲਿਨ ਨੇ ਰਹਿਮਾਨ ਦੀ ਮਾਤਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ।

ਮਸ਼ਹੂਰ ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ ਦੀ ਚੇਨਈ ਵਿੱਚ ਹੋਇਆ ਦੇਹਾਂਤ
ਮਸ਼ਹੂਰ ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ ਦੀ ਚੇਨਈ ਵਿੱਚ ਹੋਇਆ ਦੇਹਾਂਤ

By

Published : Dec 29, 2020, 6:46 AM IST

ਚੇਨਈ: ਮਸ਼ਹੂਰ ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ ਕਰੀਮਾ ਬੇਗਮ ਦਾ ਸੋਮਵਾਰ ਨੂੰ ਦੇਹਾਂਤ ਹੋ ਗਿਆ। ਪਰਿਵਾਰ ਦੇ ਨਜ਼ਦੀਕੀ ਸੂਤਰਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ। ਏ ਆਰ ਰਹਿਮਾਨ ਨੇ ਆਪਣੇ ਟਵਿੱਟਰ ਅਕਾਉਂਟ 'ਤੇ ਆਪਣੀ ਮਾਂ ਦੀ ਤਸਵੀਰ ਸਾਂਝੀ ਕੀਤੀ ਹੈ।

ਤਾਮਿਲਨਾਡੂ ਦੇ ਮੁੱਖ ਮੰਤਰੀ ਕੇ ਪਲਾਨੀਸਵਾਮੀ ਅਤੇ ਡੀਐਮਕੇ ਦੇ ਪ੍ਰਧਾਨ ਐਮ ਕੇ ਸਟਾਲਿਨ ਨੇ ਰਹਿਮਾਨ ਦੀ ਮਾਤਾ ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ ਹੈ। ਪਲਾਨੀਸਵਾਮੀ ਨੇ ਟਵੀਟ ਕੀਤਾ, 'ਬਿਮਾਰੀ ਕਾਰਨ ਸੰਗੀਤ ਦੇ ਮਹਾਨ ਸੰਗੀਤਕਾਰ ਏ ਆਰ ਰਹਿਮਾਨ ਦੀ ਮਾਂ ਕਰੀਮਾ ਬੇਗਮ ਦੀ ਮੌਤ ਸੁਣ ਕੇ ਮੈਨੂੰ ਬਹੁਤ ਦੁੱਖ ਹੋਇਆ ਹੈ।

ਮੁੱਖ ਮੰਤਰੀ ਨੇ ਰਹਿਮਾਨ ਅਤੇ ਦੁਖੀ ਪਰਿਵਾਰ ਨਾਲ ਸੋਗ ਪ੍ਰਗਟ ਕੀਤਾ। ਡੀਐਮਕੇ ਦੇ ਪ੍ਰਧਾਨ ਸਟਾਲਿਨ ਨੇ ਕਿਹਾ ਕਿ ਰਹਿਮਾਨ ਦੀ ਸੰਗੀਤ ਦੇ ਖੇਤਰ ਵਿੱਚ ਵਾਧਾ ਹੋਣ ਵਿੱਚ ਉਸਦੀ ਮਾਂ ਦੀ ‘ਵੱਡੀ ਭੂਮਿਕਾ’ ਸੀ।

ਸੰਗੀਤ ਦੇ ਖੇਤਰ ਨਾਲ ਜੁੜੇ ਲੋਕਾਂ ਨੇ ਏ ਆਰ ਰਹਿਮਾਨ ਦੀ ਮਾਂ ਦੀ ਮੌਤ ‘ਤੇ ਸੋਗ ਜਤਾਇਆ ਹੈ।

ABOUT THE AUTHOR

...view details