ਜਾਣੋ ਮਾਹੀ ਗਿੱਲ ਦੀ ਜ਼ਿੰਦਗੀ ਦੀਆਂ ਕੁਝ ਖ਼ਾਸ ਗੱਲਾਂ - army
ਇਕ ਇੰਟਰਵਿਊ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮਾਹੀ ਗਿੱਲ ਨੇ ਆਪਣੀ ਫ਼ਿਲਮੀ ਸਫ਼ਰ ਦੇ ਨਾਲ ਨਾਲ ਆਪਣੀ ਨਿਜੀ ਜ਼ਿੰਦਗੀ ਦੀਆਂ ਵੀ ਗੱਲਾਂ ਸਾਂਝੀਆਂ ਕੀਤੀਆਂ ਹਨ।
ਚੰਡੀਗੜ੍ਹ: ਸੋਸ਼ਲ ਮੀਡੀਆ 'ਤੇ ਮਾਹੀ ਗਿੱਲ ਦਾ ਇੰਟਰਵਿਊਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਇੰਟਰਵਿਊ'ਚ ਮਾਹੀ ਨੇ ਫ਼ਿਲਮਾਂ ਨੂੰ ਛੱਡ ਕੇ ਆਪਣੇ ਬਾਰੇ ਗੱਲ ਕੀਤੀ ਹੈ।
ਮਾਹੀ ਨੇ ਕਿਹਾ ਹੈ ਕਿ ਉਹ ਬਚਪਨ ਤੋਂ ਹੀ ਸਕੂਲ ਟਾਪਰ ਸੀ, ਉਨ੍ਹਾਂ ਐੱਨਸੀਸੀ 'ਚ ਵੀ ਚੰਗੇ ਕੇਡਿਟ ਦੀ ਪਛਾਣ ਬਣਾਈ। ਇੱਥੋਂ ਤੱਕ ਕਿਉਹ ਫੋਜ 'ਚ ਵੀ ਸ਼ਾਮਲ ਹੋ ਗਈ ਸੀਪਰ ਟ੍ਰੇਨਿੰਗ 'ਚ ਦੁਰਘਟਨਾ ਹੋਣ ਕਾਰਨ ਮਾਹੀ ਦੇ ਪਰਿਵਾਰ ਨੇ ਉਸ ਨੂੰ ਵਾਪਸ ਬੁਲਾ ਲਿਆ। ਉਸ ਤੋਂ ਬਾਅਦ ਮਾਹੀ ਰੰਗ ਮੰਚ ਦੀ ਦੁਨੀਆ 'ਚ ਆ ਗਈ। ਫ਼ਿਰ ਹੋਲੀ-ਹੋਲੀ ਉਨ੍ਹਾਂ ਫ਼ਿਲਮੀ ਕਰਿਅਰ ਸ਼ੁਰੂ ਕਰ ਦਿੱਤਾ।
ਇਸ ਤੋਂ ਇਲਾਵਾ ਇੰਟਰਵਿਊ'ਚ ਮਾਹੀਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿਉਹ ਸਿੰਗਲ ਨਹੀਂ ਹਨ। ਉਹ ਰਿਲੈਸ਼ਨਸ਼ਿਪ ਵਿੱਚ ਹਨ ਪਰ ਆਪਣੇ ਪਾਰਟਨਰ ਦਾ ਨਾਂਅ ਉਨ੍ਹਾਂ ਨਹੀਂ ਦੱਸਿਆ। ਆਪਣੀਆਂ ਫ਼ਿਲਮਾਂ ਬਾਰੇ ਗੱਲਬਾਤ ਕਰਦੇ ਹੋਏ ਮਾਹੀ ਨੇ ਕਿਹਾ ਕਿ ਜ਼ਿਆਦਾਤਰ ਉਨ੍ਹਾਂ ਦੀਆਂ ਫ਼ਿਲਮਾਂ ਨੂੰ ਏ-ਸਰਟੀਫ਼ਿਕੇਟ ਮਿਲਿਆ ਹੈਜਿਸ ਕਾਰਨ ਉਨ੍ਹਾਂ ਦੇ ਭਤੀਜਾ , ਭਤੀਜੀ ਉਨ੍ਹਾਂ ਦੀਆਂ ਫ਼ਿਲਮਾਂ ਨਹੀਂ ਵੇਖ ਪਾਉਂਦੇ ਹਨ।