ਪੰਜਾਬ

punjab

ETV Bharat / sitara

'ਤੂੰ ਮੇਰਾ ਕੀ ਲੱਗਦਾ' ਦੇ ਨਿਰਦੇਸ਼ਕ ਗੁਰਮੀਤ ਸਾਜਨ ਨਾਲ ਵਿਸ਼ੇਸ਼ ਗੱਲਬਾਤ - director gurmeet sajan actor narinder singh tony

ਫ਼ਿਲਮ 'ਤੂੰ ਮੇਰਾ ਕੀ ਲੱਗਦਾ' ਦੇ ਨਿਰਦੇਸ਼ਕ ਗੁਰਮੀਤ ਸਾਜਨ ਅਤੇ ਅਦਾਕਾਰ ਨਰਿੰਦਰ ਸਿੰਘ ਟੋਨੀ ਨੇ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਫ਼ਿਲਮ ਬਾਰੇ ਕਈ ਵਿਸ਼ੇਸ਼ ਗੱਲਾਂ ਸ਼ੇਅਰ ਕੀਤੀਆਂ।

ਫ਼ਿਲਮ 'ਤੂੰ ਮੇਰਾ ਕੀ ਲੱਗਦਾ
ਫ਼ੋਟੋ

By

Published : Dec 6, 2019, 4:24 PM IST

ਚੰਡੀਗੜ੍ਹ: ਇਸ ਸਾਲ ਪਾਲੀਵੁੱਡ ਵਿੱਚ ਕਈ ਫ਼ਿਲਮਾਂ ਰਿਲੀਜ਼ ਹੋਈਆਂ ਹਨ, ਜਿਨ੍ਹਾਂ ਨੂੰ ਦਰਸ਼ਕਾਂ ਨੇ ਕਾਫ਼ੀ ਪਿਆਰ ਦਿੱਤਾ ਹੈ। ਹੁਣ ਇੱਕ ਹੋਰ ਪੰਜਾਬੀ ਫ਼ਿਲਮ ਜਲਦ ਸਿਨੇਮਾਂ ਘਰਾਂ ਵਿੱਚ ਦਸਤਕ ਦੇਣ ਲਈ ਤਿਆਰ ਹੈ, ਜਿਸ ਦਾ ਨਾਂਅ 'ਤੂੰ ਮੇਰਾ ਕੀ ਲੱਗਦਾ' ਹੈ।

ਵੀਡੀਓ

ਹੋਰ ਪੜ੍ਹੋ: ਹੈਦਰਾਬਾਦ ਐਨਕਾਊਂਟਰ ਉੱਤੇ ਬਾਲੀਵੁੱਡ ਹਸਤੀਆਂ ਦਾ ਰਿਐਕਸ਼ਨ

ਇਸ ਮੌਕੇ ਫ਼ਿਲਮ ਦੇ ਡਾਇਰੈਕਟਰ ਗੁਰਮੀਤ ਸਾਜਨ ਅਤੇ ਨਰਿੰਦਰ ਸਿੰਘ ਨੇ ਈਟੀਵੀ ਭਾਰਤ ਦੇ ਨਾਲ ਖ਼ਾਸ ਗੱਲਬਾਤ ਕੀਤੀ। ਦੱਸ ਦੇਈਏ ਕਿ ਨਰਿੰਦਰ ਸਿੰਘ ਇਸ ਫ਼ਿਲਮ ਵਿੱਚ ਬਤੌਰ ਐਕਟਰ ਕੰਮ ਕਰ ਰਹੇ ਹਨ। ਗੱਲਬਾਤ ਦੇ ਦੌਰਾਨ ਗੁਰਮੀਤ ਸਾਜਨ ਨੇ ਦੱਸਿਆ ਕਿ ਫ਼ਿਲਮ ਨੂੰ ਲਿਖਣ ਤੋਂ ਬਾਅਦ ਹੀ ਪੂਰੀ ਟੀਮ ਵੱਲੋਂ ਇਸ ਫ਼ਿਲਮ ਦਾ ਟਾਈਟਲ ਰੱਖਿਆ ਗਿਆ। ਨਾਲ ਹੀ ਉਨ੍ਹਾਂ ਕਿਹਾ ਜੇ ਕੋਈ ਸਫਲ ਹੋਣਾ ਚਾਹੁੰਦਾ ਹੈ ਤਾਂ ਉਹ ਪੂਰੀ ਟੀਮ ਦੇ ਨਾਲ ਹੀ ਸਫ਼ਲ ਹੋ ਸਕਦਾ ਹੈ।

ਹੋਰ ਪੜ੍ਹੋ: ਤਨੁਸ਼੍ਰੀ ਨੇ ਖੋਲਿਆ ਨਾਨਾ ਪਾਟੇਕਰ ਅਤੇ ਪੁਲਿਸ ਵਿਰੁੱਧ ਮੋਰਚਾ

ਇਸੇ ਮੌਕੇ ਉਨ੍ਹਾਂ ਨੇ ਥੀਏਟਰ ਬਾਰੇ ਗੱਲ ਕਰਦਿਆਂ ਕਿਹਾ ਕਿ ਥੀਏਟਰ ਅਤੇ ਫ਼ਿਲਮੀ ਐਕਟਿੰਗ ਵਿੱਚ ਕਾਫ਼ੀ ਫ਼ਰਕ ਹੁੰਦਾ ਹੈ ਕਿਉਂਕਿ ਥੀਏਟਰ ਦੇ ਵਿੱਚ ਅਸੀਂ ਆਪਣੀ ਆਤਮਾ ਦੇ ਨਾਲ ਜੁੜੇ ਹੁੰਦੇ ਹਾਂ ਅਤੇ ਕਰੈਕਟਰ ਨੂੰ ਆਪਣੇ ਉੱਤੇ ਢਾਲ ਲੈਂਦੇ ਹਾਂ।

ਜਦ ਅਸੀਂ ਫ਼ਿਲਮਾਂ ਵਿੱਚ ਐਕਟਿੰਗ ਕਰਦੇ ਹਾਂ ਤਾਂ ਉਸ ਸਮੇਂ ਸਾਨੂੰ ਨਕਲੀ ਐਕਟਿੰਗ ਕਰਨੀ ਪੈਂਦੀ ਹੈ। ਉੱਥੇ ਹੀ ਨਰਿੰਦਰ ਸਿੰਘ ਟੋਨੀ ਨੇ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਕਿਰਦਾਰ ਇਸ ਵਿੱਚ ਸਰਪੰਚ ਦਾ ਹੋਵੇਗਾ ਤੇ ਇਹ ਫ਼ਿਲਮ ਰਿਸ਼ਤਿਆਂ ਦੀ ਕਹਾਣੀ ਨੂੰ ਬਿਆਨ ਕਰਦੀ ਹੈ।

For All Latest Updates

ABOUT THE AUTHOR

...view details