ਚੰਡੀਗੜ੍ਹ: ਦੇਬੀ ਮਖਸੂਸਪੁਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਉਹ ਸਿਤਾਰਾ ਜੋ ਸਾਫ਼ ਸੁਥਰੀ ਕਲਮ ਅਤੇ ਗਾਇਕੀ ਦਾ ਮਾਲਕ ਹੈ। ਦੇਬੀ ਮਖਸੂਸਪੁਰੀ ਸੋਮਵਾਰ ਨੂੰ 53 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦਾ ਜਨਮ 10 ਜੂਨ 1966 ਨੂੰ ਹੋਇਆ ਸੀ।
ਸਦਾਬਹਾਰ ਗਾਇਕੀ ਦੀ ਮਿਸਾਲ ਦੇਬੀ ਮਖਸੂਸਪੁਰੀ - 53 years
ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਅਤੇ ਗੀਤਕਾਰ ਦੇਬੀ ਮਖਸੂਸਪੁਰੀ ਸੋਮਵਾਰ ਨੂੰ 53 ਸਾਲਾਂ ਦੋ ਹੋ ਗਏ ਹਨ। ਉਨ੍ਹਾਂ ਨੂੰ ਗਾਇਕੀ ਅਤੇ ਗੀਤਕਾਰੀ ਦੋਹਾਂ ਖੇਤਰਾਂ 'ਚ ਮਕਬੂਲੀਅਤ ਹਾਸਿਲ ਹੋਈ ਹੈ।
ਦੱਸਣਯੋਗ ਹੈ ਕਿ ਦੇਬੀ ਮਖਸੂਪੁਰੀ ਅੱਜ-ਕੱਲ੍ਹ ਆਪਣੇ ਪਰਿਵਾਰ ਦੇ ਨਾਲ ਕੈਨੇਡਾ 'ਚ ਰਹਿ ਰਹੇ ਹਨ। ਦੇਬੀ ਮਖਸੂਪੁਰੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਗੀਤਕਾਰ ਦੇ ਤੌਰ ‘ਤੇ ਕੀਤੀ ਸੀ। ਗੀਤਕਾਰੀ ਤੋਂ ਬਾਅਦ ਉਨ੍ਹਾਂ ਬਤੌਰ ਗਾਇਕੀ ਸ਼ੁਰੂਆਤ ਕੀਤੀ। ਦੋਹਾਂ ਹੀ ਖੇਤਰਾਂ 'ਚ ਦਰਸ਼ਕਾਂ ਨੇ ਉਨ੍ਹਾਂ ਦੇ ਕੰਮ ਨੂੰ ਮਕਬੂਲ ਕੀਤਾ। ਬਹੁਤ ਘੱਟ ਲੋਕ ਇਹ ਗੱਲ ਜਾਣਦੇ ਹਨ ਕਿ ਦੇਬੀ ਦਾ ਅਸਲ ਨਾਂਅ ਗੁਰਦੇਵ ਸਿੰਘ ਗਿੱਲ ਹੈ।
ਬਤੌਰ ਗੀਤਕਾਰ ਜਦੋਂ ਉਨ੍ਹਾਂ ਆਪਣੇ ਕਰੀਅਰ ਦੀ ਸ਼ੂਰੁਆਤ ਕੀਤੀ ਸੀ ਤਾਂ ਸਭ ਤੋਂ ਪਹਿਲਾਂ ਗੀਤ ਉਨ੍ਹਾਂ ਦਾ ਕੁਲਦੀਪ ਸਿੰਘ ਮਾਣਕ ਨੇ ਗਾਇਆ ਸੀ। ਇਸ ਗੀਤ ਤੋਂ ਬਾਅਦ ਉਨ੍ਹਾਂ ਦੀ ਇਕ ਵੱਖਰੀ ਪਹਿਚਾਣ ਪੰਜਾਬੀ ਇੰਡਸਟਰੀ 'ਚ ਬਣ ਗਈ ਸੀ। ਉਨ੍ਹਾਂ ਦੇ ਲਿਖੇ ਗੀਤ ‘ਤੇਰੇ ਦਰਸ਼ਨ ਹੋ ਗਏ ਮਹਿੰਗੇ’, ‘ਆਸ਼ਕਾਂ ਦੀ ਕਾਹਦੀ ਜ਼ਿੰਦਗੀ’ , ‘ਸਾਨੂੰ ਤੇਰੇ ਸ਼ਹਿਰ ਦੇ ਗੇੜਿਆਂ ਨੇ ਖਾ ਲਿਆ’ ਆਦਿ ਗੀਤਾਂ ਨੂੰ ਸਦਾਬਹਾਰ ਗੀਤਾਂ 'ਚ ਗਿਣਿਆ ਜਾਂਦਾ ਹੈ। ਉਨ੍ਹਾਂ ਦੀਆਂ ਹੁਣ ਤੱਕ 15 ਕੈਸਟਾਂ ਆ ਚੁੱਕੀਆਂ ਹਨ। ਉਨ੍ਹਾਂ ਦੀ ਕਲਮ ਇੰਨੀ ਕੁ ਕਾਮਯਾਬ ਸਾਬਿਤ ਹੋਈ ਹੈ ਕਿ ਅੱਜ ਵੀ ਉਨ੍ਹਾਂ ਦੀ ਕਲਮ ਦਾ ਹਰ ਕੋਈ ਦੀਵਾਨਾ ਹੈ।