ਚੰਡੀਗੜ੍ਹ: ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪਟਾਕਾ ਫ਼ੈਕਟਰੀ 'ਚ ਹੋਏ ਧਮਾਕੇ ਕਾਰਨ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖਮੀ ਹੋ ਗਏ ਹਨ। ਇਸ ਹਾਦਸੇ 'ਤੇ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਨੇ ਦੁੱਖ ਪ੍ਰਗਟ ਕੀਤਾ ਹੈ।
1.ਸੰਨੀ ਦਿਓਲ: ਗੁਰਦਾਸਪੁਰ ਤੋਂ ਸਾਂਸਦ ਅਤੇ ਬਾਲੀਵੁੱਡ ਦੇ ਉੱਘੇ ਅਦਾਕਾਰ ਸੰਨੀ ਦਿਓਲ ਨੇ ਟਵੀਟ ਕਰ ਇਹ ਆਖਿਆ ਕਿ ਜਾਣ ਅਤੇ ਮਾਲ ਦੇ ਹੋਏ ਨੁਕਸਾਨ ਦੇ ਬਾਰੇ ਜਾਣਕੇ ਬਹੁਤ ਦੱਖ ਹੋਇਆ। ਜ਼ਿਲ੍ਹਾ ਪ੍ਰਸਾਸ਼ਨ ਅਤੇ ਐਨਡੀਆਰਐਫ ਟੀਮ ਮੌਕੇ 'ਤੇ ਤਾਇਨਾਤ ਹਨ।
2. ਗੁਰੂ ਰੰਧਾਵਾ :ਬਾਲੀਵੁੱਡ ਅਤੇ ਪਾਲੀਵੁੱਡ ਇੰਡਸਟਰੀ ਦੇ ਉੱਘੇ ਗਾਇਕ ਅਤੇ ਲੇਖਕ ਨੇ ਇੰਸਟਾਗ੍ਰਾਮ 'ਤੇ ਸਟੋਰੀ ਪਾ ਇਹ ਕਿਹਾ ਕਿ ਪ੍ਰਮਾਤਮਾ ਪੀੜਤ ਪਰਿਵਾਰਾਂ ਅਤੇ ਮੇਰੇ ਸ਼ਹਿਰ ਬਟਾਲਾ 'ਤੇ ਮਹਿਰ ਕਰੇ।