ਨਵੀਂ ਦਿੱਲੀ: ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਪਤਨੀ ਨੀਤੂ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਫ਼ੋਟੋ ਸਾਂਝੀ ਕਰ ਭਾਵੁਕ ਭਰਿਆ ਨੋਟ ਲਿਖਿਆ ਹੈ। ਮੁਸਕੁਰਾਹਟ ਨਾਲ ਭਰੀ ਰਿਸ਼ੀ ਕਪੂਰ ਦੀ ਫ਼ੋਟੋ 'ਤੇ ਨੀਤੂ ਕਪੂਰ ਨੇ ਕੈਪਸ਼ਨ 'ਚ ਲਿਖਿਆ 'ਸਾਡੀ ਕਹਾਣੀ ਦਾ ਅੰਤ'। ਨੀਤੂ ਦੀ ਇਸ ਪੋਸਟ 'ਤੇ ਲੋਕ ਕਮੇਂਟ ਕਰ ਨੀਤੂ ਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਨੀਤੂ ਕਪੂਰ ਨੇ ਸਾਂਝੀ ਕੀਤੀ ਫ਼ੋਟੋ, ਲਿਖਿਆ 'ਸਾਡੀ ਕਹਾਣੀ ਦਾ ਅੰਤ'
ਨੀਤੂ ਕਪੂਰ ਨੇ ਰਿਸ਼ੀ ਕਪੂਰ ਦੀ ਮੌਤ ਤੋਂ ਬਾਅਦ ਆਪਣੇ ਇੰਸਟਾਗ੍ਰਾਮ 'ਤੇ ਫ਼ੋਟੋ ਸਾਂਝੀ ਕੀਤੀ ਹੈ ਅਤੇ ਫ਼ੋਟੋ 'ਤੇ ਲਿਖਿਆ ਹੈ "ਸਾਡੀ ਕਹਾਣੀ ਦਾ ਅੰਤ।"
ਨੀਤੂ ਕਪੂਰ ਨੇ ਸਾਂਝੀ ਕੀਤੀ ਫ਼ੋਟੋ
ਦੱਸਣਯੋਗ ਹੈ ਕਿ ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਰਿਸ਼ੀ ਕਪੂਰ 67 ਸਾਲ ਦੀ ਉਮਰ 'ਚ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਖ਼ੂਨ ਦੇ ਕੈਂਸਰ ਤੋਂ ਪੀੜ੍ਹਤ ਰਿਸ਼ੀ ਦੀ ਹਾਲਤ ਵਿਗੜਨ 'ਤੇ ਬੁੱਧਵਾਰ ਨੂੰ ਐਚ ਐਨ ਰਿਲਾਇੰਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਵੀਰਵਾਰ ਦੀ ਸਵੇਰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਲਏ।
ਰਿਸ਼ੀ ਕਪੂਰ ਦੀ ਅਚਾਨਕ ਹੋਈ ਮੌਤ ਨਾਲ ਬਾਲੀਵੁੱਡ 'ਚ ਸੋਗ ਦੀ ਲਹਿਰ ਹੈ ਅਤੇ ਇਹ ਮੌਤ ਸਿਨਮਾ ਜਗਤ ਨੂੰ ਕਦੇ ਨਾ ਪੂਰੀ ਹੋਣ ਵਾਲਾ ਘਾਟਾ ਹੈ। ਰਿਸ਼ੀ ਕਪੂਰ ਦੀ ਮੌਤ 'ਤੇ ਰਾਜਨੀਤਕ ਆਗੂਆਂ ਸਣੇ ਕਈ ਅਦਾਕਾਰਾਂ ਨੇ ਟਵੀਟ ਕਰ ਦੁਖ਼ ਪ੍ਰਗਟਾਇਆ ਹੈ।