ਲੁਧਿਆਣਾ: ਅਕਸਰ ਹੀ ਸੁਰਖੀਆਂ ਚ ਰਹਿਣ ਵਾਲੇ ਪੰਜਾਬੀ ਗਾਇਕ ਐਲੀ ਮਾਂਗਟ ਮੁੜ ਤੋਂ ਵਿਵਾਦਾਂ ਚ ਘਿਰ ਗਏ ਹਨ। ਹਾਲ ਹੀ ਦੇ ਵਿੱਚ ਲੁਧਿਆਣਾ ਦੇ ਇੱਕ ਪਿੰਡ 'ਚ ਆਪਣੇ ਦੋਸਤ ਭੁਪਿੰਦਰ ਸਿੰਘ ਦੇ ਜਨਮਦਿਨ ਦੀ ਪਾਰਟੀ ਵਿੱਚ ਐਲੀ ਮਾਂਗਟ ਨੇ ਦੋਨਾਲੀ ਦੇ ਨਾਲ ਦੋ ਫਾਇਰ ਕਰ ਦਿੱਤੇ। ਇਸ ਫ਼ਾਇਰ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਐਲੀ ਮਾਂਗਟ ਅਤੇ ਵਿਵਾਦਾਂ ਦਾ ਹੈ ਨਹੁੰ ਮਾਸ ਦਾ ਰਿਸ਼ਤਾ, ਇੱਕ ਹੋਰ ਮਾਮਲਾ ਦਰਜ - case on elly mangat
ਪੰਜਾਬੀ ਗਾਇਕ ਐਲੀ ਮਾਂਗਟ ਫਿਰ ਵਿਵਾਦਾਂ 'ਚ ਹਨ। ਦੋਸਤ ਦੀ ਜਨਮਦਿਨ ਪਾਰਟੀ 'ਚ ਐਲੀ ਨੇ ਫਾਇਰ ਕੀਤੇ। ਇਸ ਪਾਰਟੀ ਦੀ ਵੀਡੀਓ ਵਾਇਰਲ ਹੋਈ ਜਿਸ ਕਾਰਨ ਲੁਧਿਆਣਾ ਪੁਲਿਸ ਨੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਲੁਧਿਆਣਾ ਪੁਲਿਸ ਨੇ ਐਲੀ ਮਾਂਗਟ ਅਤੇ ਉਸਦੇ ਦੋ ਹੋਰ ਸਾਥੀਆਂ 'ਤੇ ਮਾਮਲਾ ਦਰਜ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏਸੀਪੀ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ ਦੀ ਜਨਮ ਦਿਨ ਪਾਰਟੀ 'ਤੇ ਐਲੀ ਮਾਂਗਟ ਨੇ ਭੁਪਿੰਦਰ ਸਿੰਘ ਦੇ ਹੀ ਪਿਤਾ ਦੀ ਲਾਇਸੈਂਸੀ ਦੋਨਾਲੀ ਤੋਂ ਕਥਿਤ ਤੌਰ ਤੇ ਦੋ ਫਾਇਰ ਕੀਤੇ ਨੇ ਜਿਸ ਦੀ ਸਾਹਨੇਵਾਲ ਪੁਲਿਸ ਸਟੇਸ਼ਨ 'ਚ ਐਫਆਈਆਰ ਨੰਬਰ 275 ਦਰਜ ਹੋਈ ਹੈ।
ਉਨ੍ਹਾਂ ਕਿਹਾ ਕਿ ਮਾਮਲੇ 'ਚ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਬਾਕੀਆਂ ਦੀ ਭਾਲ ਲਈ ਪੁਲਿਸ ਛਾਪੇਮਾਰੀ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਐਲੀ ਮਾਂਗਟ ਦਾ ਵਿਵਾਦ ਸਾਹਮਣੇ ਆਇਆ ਸੀ ਜਿਸ ਵਿੱਚ ਐਲੀ ਮਾਂਗਟ ਅਤੇ ਗਾਇਕ ਰਮੀ ਰੰਧਾਵਾ ਨੇ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਕੀਤੀ ਸੀ।