ਪੰਜਾਬ

punjab

ETV Bharat / sitara

Raj Kundra Case 'ਚ ਈ.ਡੀ ਦੀ ਐਂਟਰੀ ? ਕਮਾਈ ਦਾ ਹੋਵੇਗਾ ਹਿਸਾਬ-ਕਿਤਾਬ - ਕੰਪਨੀ ਦੇ ਡਾਇਰੈਕਟਰ

ਅਸ਼ਲੀਲ ਫਿਲਮ ਦੇ ਰੈਕੇਟ (Raj Kundra Porn Film Case) ਵਿੱਚ ਗ੍ਰਿਫਤਾਰ ਰਾਜ ਕੁੰਦਰਾ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ, ਕਿਉਂਕਿ ਇਸ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦਾ ਦਾਖਲਾ ਸੰਭਵ ਮੰਨਿਆ ਜਾ ਰਿਹਾ ਹੈ।

Raj Kundra Case 'ਚ ਈ.ਡੀ ਦੀ ਐਂਟਰੀ
Raj Kundra Case 'ਚ ਈ.ਡੀ ਦੀ ਐਂਟਰੀ

By

Published : Jul 26, 2021, 7:31 PM IST

ਹੈਦਰਾਬਾਦ : ਪੋਰਨ ਫਿਲਮ ਰੈਕੇਟ (Raj Kundra Porn Film Case) ਵਿੱਚ ਗ੍ਰਿਫਤਾਰ ਰਾਜ ਕੁੰਦਰਾ ਦੀਆਂ ਮੁਸ਼ਕਿਲਾਂ ਹੋਰ ਵਧ ਸਕਦੀਆਂ ਹਨ, ਕਿਉਂਕਿ ਇਸ ਮਾਮਲੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਦਾ ਦਾਖਲਾ ਸੰਭਵ ਮੰਨਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜ ਕੁੰਦਰਾ ਦੇ ਖਿਲਾਫ ਅਪਰਾਧ ਸ਼ਾਖਾ ਦੇ ਠੋਸ ਸਬੂਤ ਮਿਲਣ ਤੋਂ ਬਾਅਦ ਈ.ਡੀ ਮਾਮਲੇ ਵਿੱਚ ਦਖਲਅੰਦਾਜ਼ੀ ਕਰੇਗੀ। ਇਸ ਦੇ ਨਾਲ ਹੀ ਐਫ.ਈ.ਐਮ.ਏ (FEMA) ਅਧੀਨ ਰਾਜ ਕੁੰਦਰਾ ਨੂੰ ਵੀ ਨੋਟਿਸ ਭੇਜਿਆ ਜਾ ਸਕਦਾ ਹੈ।

ਈ.ਡੀ ਕਰ ਸਕਦੀ ਹੈ ਕਾਰਵਾਈ

ਜੇ ਈ.ਡੀ ਦੇ ਸੂਤਰਾਂ ਦੀ ਮੰਨੀਏ ਤਾਂ ਏਜੰਸੀ ਜਲਦੀ ਹੀ ਮੁੰਬਈ ਪੁਲਿਸ ਨੂੰ ਕੇਸ ਨਾਲ ਸਬੰਧਤ ਐਫ.ਆਈ.ਆਰ ਦੀ ਕਾਪੀ ਮੰਗੇਗੀ ਅਤੇ ਕੇਸ ਦਰਜ ਕਰੇਗੀ। ਸੂਤਰਾਂ ਅਨੁਸਾਰ ਕੰਪਨੀ ਦੇ ਡਾਇਰੈਕਟਰ ਤੋਂ ਵੀ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾਏਗੀ। ਅਜਿਹੀ ਸਥਿਤੀ ਵਿੱਚ ਸ਼ਿਲਪਾ ਸ਼ੈੱਟੀ ਨੂੰ ਇਕ ਵਾਰ ਫਿਰ ਪ੍ਰਸ਼ਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਸਾਲ 2020 ਤੱਕ ਸ਼ਿਲਪਾ ਕੰਪਨੀ ਦੀ ਡਾਇਰੈਕਟਰ ਰਹਿ ਚੁੱਕੀ ਹੈ।

ਇੱਥੇ, ਇਸ ਰੈਕੇਟ ਵਿੱਚ ਭਾਰਤ ਅਤੇ ਬ੍ਰਿਟੇਨ ਦਰਮਿਆਨ ਵੱਡੀ ਰਕਮ ਦੇ ਲੈਣ-ਦੇਣ ਦੀ ਖ਼ਬਰ ਵੀ ਸਾਹਮਣੇ ਆਈ ਹੈ। ਅਜਿਹੀ ਸਥਿਤੀ ਵਿੱਚ, ਰਾਜ ਕੁੰਦਰਾ ਦੇ ਯੈਸ ਬੈਂਕ ਅਤੇ ਯੂ.ਬੀ.ਏ ਖਾਤੇ ਦੇ ਵਿੱਚ ਹੋਏ ਲੈਣ-ਦੇਣ ਦੀ ਵੀ ਸਖ਼ਤ ਸਬੂਤਾਂ ਦੀ ਜਾਂਚ ਕੀਤੀ ਜਾ ਸਕਦੀ ਹੈ। ਤੁਹਾਨੂੰ ਦੱਸ ਦੇਈਏ, ਈ.ਡੀ ਰਾਜ ਕੁੰਦਰਾ ਖਿਲਾਫ ਫੇਮਾਂ( FEMA ) ਦੇ ਨਿਯਮਾਂ ਅਨੁਸਾਰ ਜਾਂਚ ਕਰੇਗੀ।

ਰਾਜ ਲਈ ਮੰਗਲਵਾਰ ਦਿਨ ਮਹੱਤਵਪੂਰਨ

ਰਾਜ ਕੁੰਦਰਾ ਮੰਗਲਵਾਰ 27 ਜੁਲਾਈ ਤੱਕ ਪੁਲਿਸ ਹਿਰਾਸਤ ਵਿੱਚ ਰਹੇਗਾ। ਮੰਗਲਵਾਰ ਨੂੰ ਇਸ ਮਾਮਲੇ ਵਿੱਚ ਵੱਡਾ ਮੋੜ ਆ ਸਕਦਾ ਹੈ। ਇਸ ਦੇ ਨਾਲ ਹੀ ਰਾਜ ਦੇ ਆਈ.ਟੀ ਮੁਖੀ ਰਿਆਨ ਥਰਪ ਵੀ 27 ਜੁਲਾਈ ਤੱਕ ਹਿਰਾਸਤ ਵਿੱਚ ਰਹਿਣਗੇ। ਇਸ ਮਾਮਲੇ ਵਿੱਚ ਮੁੰਬਈ ਪੁਲਿਸ ਨੇ ਹੁਣ ਤੱਕ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਹ ਕੇਸ ਇਸ ਸਾਲ ਫਰਵਰੀ ਵਿੱਚ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕੀਤੀ।

ਇਹ ਵੀ ਪੜ੍ਹੋ:Bigg Boss 15 : ਜਾਣੋ ਕੌਣ 5 ਮਸ਼ਹੂਰ ਹਸਤੀਆਂ ਹਨ ਸ਼ਾਮਲ

ਕ੍ਰਾਈਮ ਬ੍ਰਾਂਚ ਨੇ ਮਾਰਿਆ ਛਾਪਾ

ਇਸ ਦੇ ਨਾਲ ਹੀ ਸ਼ੁੱਕਰਵਾਰ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੀ ਟੀਮ ਰਾਜ ਕੁੰਦਰਾ ਦੇ ਨਾਲ ਉਸ ਦੇ ਘਰ ਛਾਪੇਮਾਰੀ ਕਰਨ ਆਈ ਸੀ ਅਤੇ ਇਸ ਦੌਰਾਨ ਉਸਨੇ ਰਾਜ ਕੁੰਦਰਾ ਦੀ ਪਤਨੀ ਅਤੇ ਅਭਿਨੇਤਰੀ ਸ਼ਿਲਪਾ ਸ਼ੈੱਟੀ ਤੋਂ ਲਗਾਤਾਰ 6 ਘੰਟੇ ਪੁੱਛਗਿੱਛ ਕੀਤੀ।

ABOUT THE AUTHOR

...view details