ਡ੍ਰੀਮ ਗਰਲ ਦੀ ਹੋਣ ਜਾ ਰਹੀ ਹੈ ਪਾਲੀਵੁੱਡ 'ਚ ਐਂਟਰੀ - japuji khehra
ਪੰਜਾਬੀ ਫ਼ਿਲਮ ਮਿੱਟੀ-ਵਿਰਾਸਤ ਬੱਬਰਾਂ ਦੀ ਇਸ ਸਾਲ 23 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਹ ਫ਼ਿਲਮ ਹੇਮਾ ਮਾਲਿਨੀ ਦੁਆਰਾ ਪ੍ਰੋਡਿਊਸ ਕੀਤੀ ਗਈ ਹੈ। ਇਸ ਫ਼ਿਲਮ ਦੇ ਨਾਲ ਹੇਮਾ ਮਾਲਿਨੀ ਦੀ ਬਤੌਰ ਨਿਰਮਾਤਾ ਪਾਲੀਵੁੱਡ 'ਚ ਐਂਟਰੀ ਹੋ ਰਹੀ ਹੈ।
ਫ਼ੋਟੋ
ਮੁੰਬਈ : ਬਾਲੀਵੁੱਡ ਦੀ ਡ੍ਰੀਮ ਗਰਲ ਦੁਆਰਾ ਪ੍ਰੋਡਿਊਸ ਕੀਤੀ ਗਈ ਪੰਜਾਬੀ ਫ਼ਿਲਮ ਮਿੱਟੀ-ਵਿਰਾਸਤ ਬੱਬਰਾਂ ਦੀ ਇਸ ਸਾਲ 23 ਅਗਸਤ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ। ਇਹ ਫ਼ਿਲਮ 6 ਨੌਜਵਾਨਾਂ ਦੀ ਕਹਾਣੀ 'ਤੇ ਆਧਾਰਿਤ ਹੈ ਜੋ ਆਪਣੇ ਸੂਬੇ ਦੇ ਮੌਜੂਦਾ ਹਾਲਾਤਾਂ ਦੇ ਨਾਲ ਲੜ੍ਹਦੇ ਹਨ।