ਪੰਜਾਬ

punjab

ETV Bharat / sitara

ਮੋਤੀਬਾਗ ਆਸਕਰ ਲਈ ਨੋਮੀਨੇਟ, ਸੱਚ 'ਤੇ ਆਧਾਰਿਤ ਹੈ ਫ਼ਿਲਮ - ਮੋਤੀਬਾਗ ਆਸਕਰ ਲਈ ਨੋਮੀਨੇਟ

ਨਿਰਮਲ ਚੰਦਰ ਡਾਂਡਰਿਆਲ ਵੱਲੋਂ ਨਿਰਦੇਸ਼ਿਤ ਮੋਤੀਬਾਗ ਡੋਕੂਮੇਂਟਰੀ ਨੂੰ ਆਸਕਰ ਦੇ ਲਈ ਨੋਮੀਨੇਟ ਕੀਤੀ ਗਈ ਹੈ। ਇਹ ਉਤਰਾਖੰਡ ਦੇ ਪੋੜੀ ਗੜਵਾਲ ਖੇਤਰ ਦੇ ਰਹਿਣ ਵਾਲੇ ਕਿਸਾਨ ਦੇ ਸੰਘਰਸ਼ਪੂਰਨ ਜੀਵਨ ਦੀ ਕਹਾਣੀ 'ਤੇ ਆਧਾਰਿਤ ਹੈ।

ਫ਼ੋਟੋ

By

Published : Sep 21, 2019, 8:58 PM IST

ਮੁੰਬਈ: ਇੱਕ ਕਿਸਾਨ ਦੇ ਸੰਘਰਸ਼ 'ਤੇ ਆਧਾਰਿਤ ਡੋਕੂਮੇਂਟਰੀ 'ਮੋਤੀਬਾਗ' ਨੂੰ ਆਸਕਰ ਲਈ ਨੋਮੀਨੇਟ ਕੀਤਾ ਗਿਆ ਹੈ। ਫ਼ਿਲਮ ਦੇ ਨਿਰਦੇਸ਼ਕ ਚੰਦਰ ਡਾਂਡਰਿਆਲ ਨੇ ਕਿਹਾ ਕਿ 60 ਮਿੰਟ ਦੀ ਇਹ ਫ਼ਿਲਮ ਉਤਰਾਖੰਡ ਦੀ ਪੋੜੀ ਗੜਵਾਲ ਖੇਤਰ 'ਚ ਰਹਿਣ ਵਾਲੇ ਕਿਸਾਨ ਦੇ ਜੀਵਨ 'ਤੇ ਆਧਾਰਿਤ ਹੈ।

ਹੋਰ ਪੜ੍ਹੋ: ਸੌਖੇ ਸਵਾਲ ਦਾ ਜਵਾਬ ਨਹੀਂ ਦੇ ਪਾਈ ਸੋਨਾਕਸ਼ੀ ਅਤੇ ਹੋ ਗਈ ਟ੍ਰੋਲ
ਉਨ੍ਹਾਂ ਨੇ ਕਿਹਾ, "ਕਹਾਣੀ ਇੱਕ 83 ਸਾਲਾਂ ਕਿਸਾਨ ਦੀ ਹੈ। ਜੋ ਖੇਤੀ ਨੂੰ ਇੱਕ ਜਨੂੰਨ ਮੰਨਦੇ ਸਨ। ਇਸ ਲਈ ਮੈਂ ਸੋਚਿਆ ਕਿ ਇੱਕ ਆਮ ਆਦਮੀ ਦੀ ਕਹਾਣੀ ਜਿਸ ਨੂੰ ਕਿਸੇ ਵੀ ਵਿਅਕਤੀ ਵੱਲੋਂ ਯਾਦ ਕੀਤਾ ਜਾ ਸਕਦਾ ਹੈ। ਉਸ ਨੂੰ ਇੱਕ ਵੱਡੇ ਮੰਚ 'ਤੇ ਦੱਸਿਆ ਜਾਵੇ। ਅਸੀਂ ਵੇਖਦੇ ਹਾਂ ਕਿ ਕਈ ਫ਼ਿਲਮਾਂ ਪ੍ਰਮੁੱਖ ਹਸਤੀਆਂ 'ਤੇ ਬਣਾਈ ਜਾ ਰਹੀਆਂ ਹਨ, ਪਰ ਕੁਝ ਲੋਕ ਅਜਿਹੇ ਵੀ ਹਨ ਜੋ ਬੇਸ਼ਕ ਮਸ਼ਹੂਰ ਨਹੀਂ ਹਨ ਪਰ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਰਾਹੀਂ ਮੈਂ ਆਪਣੀ ਕਲਾ ਦੇ ਲਈ ਕਿਰਿਆਸ਼ੀਲਤਾ ,ਕਵਿਤਾ ਅਤੇ ਆਪਣੇ ਅੰਕਲ ਵਿਦਯਾਦਤ ਜੀ ਦੇ ਜਨੂੰਨ ਦੇ ਲਈ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਹੈ।"

ਹੋਰ ਪੜ੍ਹੋ: public review: ਫ਼ਿਲਮ 'ਪ੍ਰਸਥਾਨਮ' ਬਾਰੇ ਲੋਕਾਂ ਨੇ ਬਹੁਤਾ ਚੰਗਾ ਨੀ ਕਿਹਾ
ਇਸ ਤੋਂ ਇਲਾਵਾ ਨਿਰਦੇਸ਼ਕ ਚੰਦਰ ਡਾਂਡਰਿਆਲ ਨੇ ਇਹ ਵੀ ਕਿਹਾ ਕਿ ਡੋਕੂਮੇਂਟਰੀ ਫ਼ਿਲਮ ਬਣਾਉਣਾ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਚੰਗੀ ਗੱਲ ਸੀ। ਖ਼ੁਦ ਨੂੰ ਬੇਹਤਰ ਸਮਝਣ ਦੇ ਲਈ ਮੇਰੀਆਂ ਜੜਾਂ ਅਤੇ ਮੇਰੇ ਹਰ ਇੱਕ ਸ਼ੌਟ ਨੇ ਮੈਨੂੰ ਫ਼ਿਲਮ ਨਿਰਦੇਸ਼ਕ ਦੇ ਤੌਰ 'ਤੇ ਸੁਧਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਫ਼ਿਲਮ ਉਨ੍ਹਾਂ ਲਈ ਬਿਲਕੁਲ ਵੀ ਚੁਣੋਤੀਪੂਰਨ ਨਹੀਂ ਸੀ।
ਇਸ ਫ਼ਿਲਮ ਨੂੰ ਲੈਕੇ ਉਤਰਾਖੰਡ ਦੇ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਵੀ ਖ਼ੂਬ ਸ਼ਲਾਘਾ ਕੀਤੀ। ਉਨ੍ਹਾਂ ਨੇ ਇਸ ਫ਼ਿਲਮ ਨੂੰ ਲੈਕੇ ਕਿਹਾ ਇਹ ਫ਼ਿਲਮ ਉਨ੍ਹਾਂ ਨੂੰ ਆਪਣੀ ਜੜਾਂ ਦੇ ਕਰੀਬ ਲੈਕੇ ਆਈ ਹੈ।

ABOUT THE AUTHOR

...view details