ਜਲੰਧਰ : ਫ਼ਿਲਮ ਜੱਟ ਜੁਗਾੜੀ ਹੁੰਦੇ ਨੇ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਫ਼ਿਲਮ ਦੇ ਵਿੱਚ ਕੁਝ ਸੀਨਜ਼ ਅਜਿਹੇ ਸਨ ਜਿਸ ਨਾਲ ਧਾਰਮਿਕ ਜੱਥੇਬੰਦਿਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਸੀ। ਇਸ ਵਿਰੋਧ ਕਾਰਨ ਫ਼ਿਲਮ 12 ਜੁਲਾਈ ਨੂੰ ਰਿਲੀਜ਼ ਨਹੀਂ ਹੋਈ। ਫ਼ਿਲਮ 'ਤੇ ਆਈਆਂ ਮੁਸੀਬਤਾਂ ਕਾਰਨ ਨਿਰਦੇਸ਼ਕ ਅਨੁਰਾਗ ਸ਼ਰਮਾ ਖ਼ਰਾਬ ਤਬੀਅਤ ਕਾਰਨ ਹਸਪਤਾਲ ਦਾਖ਼ਲ ਹੋ ਗਏ ਸਨ।
ਜੱਟ ਜੁਗਾੜੀ ਦੇ ਨਿਰਦੇਸ਼ਕ ਨੇ ਮੰਦਰ ਜਾ ਕੇ ਮੰਗੀ ਮਾਫ਼ੀ - jalandhar
ਫ਼ਿਲਮ ਜੱਟ ਜੁਗਾੜੀ ਹੁੰਦੇ ਨੇ 12 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਸੀ ਪਰ ਧਾਰਮਿਕ ਵਿਵਾਦ ਕਾਰਨ ਇਹ ਫ਼ਿਲਮ 12 ਜੁਲਾਈ ਰਿਲੀਜ਼ ਨਹੀਂ ਹੋਈ। ਹੁਣ ਇਸ ਫ਼ਿਲਮ ਦੇ ਨਿਰਦੇਸ਼ਕ ਅਨੁਰਾਗ ਸ਼ਰਮਾ ਨੇ ਮੰਦਰ ਜਾ ਕੇ ਭੋਲੇ ਨਾਥ ਤੋਂ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਤੋਂ ਗ਼ਲਤੀ ਹੋ ਗਈ।
ਫ਼ੋਟੋ
ਹਾਲ ਹੀ ਦੇ ਵਿੱਚ ਨਿਰਦੇਸ਼ਕ ਅਨੁਰਾਗ ਸ਼ਰਮਾ ਜਲੰਧਰ ਦੇ ਸ਼ਿਵ ਮੰਦਰ ਪੁੱਜੇ ਇੱਥੇ ਉਨ੍ਹਾਂ ਭੋਲੇ ਨਾਥ ਤੋਂ ਮੁਆਫ਼ੀ ਮੰਗੀ ਅਤੇ ਮੀਡੀਆ ਦੇ ਸਨਮੁੱਖ ਹੁੰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਜੱਥੇਬੰਦੀ ਨੇ ਉਨ੍ਹਾਂ ਤੋਂ ਕੋਈ ਪੈਸੇ ਨਹੀਂ ਲਏ ਹਨ। ਪੱਤਰਕਾਰਾਂ ਨੂੰ ਉਨ੍ਹਾਂ ਬੇਨਤੀ ਕੀਤੀ ਕਿ ਕੋਈ ਵੀ ਗ਼ਲਤ ਖ਼ਬਰ ਨਾ ਛਾਪੋ ਜੋ ਪੁੱਛ-ਗਿੱਛ ਕਰਨੀ ਹੈ ਉਹ ਮੇਰੇ ਤੋਂ ਕਰ ਸਕਦੇ ਹੋ।ਇਸ ਤੋਂ ਇਲਾਵਾ ਕੁਝ ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ਵਿੱਚੋਂ ਜਿੰਨੇ ਵੀ ਵਿਵਾਦਿਤ ਸੀਨ ਹਨ ਉਹ ਹਟਾ ਦਿੱਤੇ ਗਏ ਹਨ ਅਤੇ ਇਹ ਫ਼ਿਲਮ ਅਗਲੇ ਹਫ਼ਤੇ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ।