ਪੰਜਾਬ

punjab

ETV Bharat / sitara

ਨਿਰਦੇਸ਼ਕ ਅਦਿਤਿਆ ਸੂਦ ਦੀ ਹੋ ਰਹੀ ਹੈ ਲੰਬੇਂ ਸਮੇਂ ਬਾਅਦ ਵਾਪਸੀ - ਨਾਮਵਰ ਯੂ ਟਿਊਬਰ ਸੈਮੀ ਗਿੱਲ ਤੇ ਕਿੰਗ ਬੀ ਚੌਹਾਨ

ਫ਼ਿਲਮ ਤੇਰੀ ਮੇਰੀ ਜੋੜੀ ਦੇ ਨਿਰਦੇਸ਼ਕ ਅਦਿਤਿਆ ਸੂਦ ਕਾਫ਼ੀ ਸਮੇਂ ਬਾਅਦ ਇੰਡਸਟਰੀ 'ਚ ਵਾਪਸੀ ਕਰ ਰਹੇ ਹਨ। ਉਹ ਇੱਕ ਅਜਿਹੇ ਨਿਰਦੇਸ਼ਕ ਹਨ ਜੋਂ ਹਮੇਸ਼ਾ ਨਵੇਂ ਕਲਾਕਾਰਾਂ ਨੂੰ ਲਾਂਚ ਕਰਦੇ ਹਨ। ਫ਼ਿਲਮ ਤੇਰੀ ਮੇਰੀ ਜੋੜੀ 'ਚ ਉਹ ਨਾਮਵਰ ਯੂ ਟਿਊਬਰ ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਨੂੰ ਲਾਂਚ ਕਰ ਰਹੇ ਹਨ।

ਫ਼ੋਟੋ

By

Published : Aug 29, 2019, 11:56 PM IST

ਚੰਡੀਗੜ੍ਹ: 13 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ ਤੇਰੀ ਮੇਰੀ ਜੋੜੀ ਦੇ ਨਿਰਦੇਸ਼ਕ ਅਤੇ ਲੇਖਕ ਅਦਿਤਿਆ ਸੂਦ ਇਸ ਫ਼ਿਲਮ ਰਾਹੀਂ ਕਾਫ਼ੀ ਸਮੇਂ ਬਾਅਦ ਇੰਡਸਟਰੀ 'ਚ ਵਾਪਸੀ ਕਰ ਰਹੇ ਹਨ। ਅਦਿਤਿਆ ਸੂਦ ਪੰਜਾਬੀ ਇੰਡਸਟਰੀ ਦੇ ਉਹ ਨਿਰਦੇਸ਼ਕ ਹਨ ਜਿਨ੍ਹਾਂ ਨੇ ਆਪਣੀਆਂ ਫ਼ਿਲਮਾਂ 'ਚ ਨਵੇਂ ਕਲਾਕਾਰਾਂ ਨੂੰ ਤਰਜ਼ੀਹ ਦਿੱਤੀ ਹੈ। ਇਸ ਦਾ ਸਬੂਤ ਉਨ੍ਹਾਂ ਦੀ ਫ਼ਿਲਮ ‘ਮਰ ਜਾਵਾਂ ਗੁੜ ਖਾ ਕੇ’ ਅਤੇ ‘ਓਏ ਹੋਏ ਪਿਆਰ ਹੋ ਗਿਆ’ ਹੈ।

ਸ਼ੈਰੀ ਮਾਨ ਦੀ ਡੈਬਯੂ ਫ਼ਿਲਮ ‘ਓਏ ਹੋਏ ਪਿਆਰ ਹੋ ਗਿਆ’ ਬੇਸ਼ਕ ਦਰਸ਼ਕਾਂ ਨੇ ਇਸ ਫ਼ਿਲਮ ਨੂੰ ਰਲਵਾ-ਮਿਲਵਾ ਹੀ ਰਿਸਪੌਂਸ ਦਿੱਤਾ ਸੀ ਪਰ ਅਦਾਕਾਰੀ ਦੀ ਸ਼ੁਰੂਆਤ ਸ਼ੈਰੀ ਦੀ ਇਸ ਫ਼ਿਲਮ ਰਾਹੀਂ ਹੀ ਹੋਈ ਸੀ। ਫ਼ਿਲਮ ‘ਤੇਰੀ ਮੇਰੀ ਜੋੜੀ’ ਦੇ ਵਿੱਚ ਵੀ ਉਨ੍ਹਾਂ ਨਵੇਂ ਕਲਾਕਾਰਾਂ ਨੂੰ ਹੀ ਤਰਜ਼ੀਹ ਦਿੱਤੀ ਹੈ। ਇਸ ਫ਼ਿਲਮ 'ਚ ਨਾਮਵਰ ਯੂ ਟਿਊਬਰ ਸੈਮੀ ਗਿੱਲ ਤੇ ਕਿੰਗ ਬੀ ਚੌਹਾਨ ਮੁੱਖ ਭੂਮਿਕਾ ਅਦਾ ਕਰਦੇ ਹੋਏ ਵਿਖਾਈ ਦੇਣਗੇ। ਵੇਖਣਾ ਇਹ ਹੋਵੇਗਾ ਕਿ ਇਸ ਫ਼ਿਲਮ ਨੂੰ ਲੋਕੀ ਕਿਨ੍ਹਾਂ ਪਿਆਰ ਦਿੰਦੇ ਹਨ।

ABOUT THE AUTHOR

...view details