ਪੰਜਾਬ

punjab

ETV Bharat / sitara

ਦਿਲਜੀਤ ਨੇ ਇੱਕ ਵਾਰ ਫੇਰ ਤੋਂ ਜਿੱਤਿਆ ਦਿਲ, ਕਿਸਾਨੀ ਸੰਘਰਸ਼ 'ਚ ਦਿੱਤੇ 1 ਕਰੋੜ - farmer protest

ਖੇਤੀ ਕਾਨੂੰਨਾਂ ਦੇ ਵਿਰੁੱਧ ਡੱਟੇ ਕਿਸਾਨਾਂ ਦੀ ਮਦਦ ਲਈ ਦਿਲਜੀਤ ਦੁਸਾਂਝ ਨੇ 1 ਕਰੋੜ ਦਾ ਦਾਨ ਕੀਤਾ ਤੇ ਇਸ ਬਾਰੇ ਕੋਈ ਵੱਡਾ ਐਲਾਨ ਵੀ ਨਹੀਂ ਕੀਤਾ।

ਦਿਲਜੀਤ ਨੇ ਇੱਕ ਵਾਰ ਫੇਰ ਤੋਂ ਜਿੱਤਿਆ ਦਿਲ, ਕਿਸਾਨੀ ਸੰਘਰਸ਼ 'ਚ ਦਿੱਤੇ 1 ਕਰੋੜ
ਦਿਲਜੀਤ ਨੇ ਇੱਕ ਵਾਰ ਫੇਰ ਤੋਂ ਜਿੱਤਿਆ ਦਿਲ, ਕਿਸਾਨੀ ਸੰਘਰਸ਼ 'ਚ ਦਿੱਤੇ 1 ਕਰੋੜ

By

Published : Dec 6, 2020, 6:32 AM IST

ਚੰਡੀਗੜ੍ਹ: ਦਿਲਜੀਤ ਦੁਸਾਂਝ ਨੇ ਇੱਕ ਵਾਰ ਫੇਰ ਤੋਂ ਸਭ ਦਾ ਦਿਲ ਜਿੱਤ ਲਿਆ ਹੈ। ਉਨ੍ਹਾਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੀ ਮਦਦ ਲਈ 1 ਕਰੋੜ ਦਾ ਦਾਨ ਕੀਤਾ ਤੇ ਇਸ ਬਾਰੇ ਕੋਈ ਐਲਾਨ ਨਹੀਂ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਦਿਲਜੀਤ ਦੁਸਾਂਝ ਕਿਸਾਨੀ ਸੰਘਰਸ਼ 'ਚ ਹਿੱਸਾ ਦੇਣ ਲਈ ਸਿੰਘੂ ਬਾਰਡਰ 'ਤੇ ਪਹੁੰਚੇ ਸਨ।

ਇਸ ਖ਼ਬਰ ਦੀ ਪੁਸ਼ਟੀ ਪੰਜਾਬੀ ਗਾਇਕ ਸਿੰਗਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਚ ਕੀਤੀ।

ਉਨ੍ਹਾਂ ਨੇ ਆਪਣੀ ਵੀਡੀਓ 'ਚ ਕਿਹਾ ਕਿ ਦਿਲਜੀਤ ਨੂੰ ਸਲਾਮ ਜੋ ਉਨ੍ਹਾਂ ਨੇ ਐਨਾ ਵੱਡਾ ਕੰਮ ਕੀਤਾ। ਉਨ੍ਹਾਂ ਨੇ ਕਿਹਾ ਕਿ 1 ਕੋਰੜ ਕੋਈ ਛੋਟੀ ਰਕਮ ਨਹੀਂ ਹੁੰਦੀ। ਉਹ ਵੀ ਉਨ੍ਹਾਂ ਨੇ ਚੁੱਕ ਚਪੀਤੇ ਦਾਨ ਕੀਤੇ। ਦਿਲਜੀਤ ਲਈ ਪਿਆਰ ਤੇ ਮਾਨ।

ਹਾਲ ਹੀ 'ਚ ਦਿਲਜੀਤ ਟਵਿਟਰ 'ਤੇ ਵੀ ਟਰੈਂਡਿੰਗ ਚੱਲ ਰਹੇ ਹਨ, ਜਿਸ ਦਾ ਕਾਰਨ ਉਨ੍ਹਾਂ ਕਿਸਾਨੀ ਸੰਘਰਸ਼ ਵਿਰੁੱਧ ਬੋਲਣ ਵਾਲਿਆਂ ਨੂੰ ਕਰਾਰਾ ਜਵਾਬ ਦੇਣਾ ਹੈ। ਦਿਲਜੀਤ ਨੇ ਕੰਗਨਾ ਰਣੌਤ ਦੇ ਬਿਆਨਾਂ 'ਤੇ ਵੀ ਉਸ ਨੂੰ ਕਰਾਰਾ ਜਵਾਬ ਦਿੱਤਾ।

ABOUT THE AUTHOR

...view details