ਸੋਨੀ ਕਰਿਉ ਨਜ਼ਰ ਆਵੇਗਾ ਦਿਲਜੀਤ ਦੋਸਾਂਝ ਦੇ ਨਾਲ - video
ਦਿਲਜੀਤ ਦੋਸਾਂਝ ਨੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਸ਼ੋਸ਼ਲ ਮੀਡੀਆ ਸਟਾਰ ਸੋਨੀ ਕਰਿਉ ਉਨ੍ਹਾਂ ਦੇ ਨਾਲ ਕੰਮ ਕਰਦੇ ਨਜ਼ਰ ਆ ਰਹੇ ਹਨ।
ਫ਼ੋਟੋ
ਚੰਡੀਗੜ੍ਹ: ਸੋਸ਼ਲ ਮੀਡੀਆ ਇਕ ਅਜਿਹਾ ਮਾਧਿਅਮ ਹੈ ਜੋ ਰਾਤੋਂ-ਰਾਤ ਕਿਸੇ ਨੂੰ ਵੀ ਸੈਲੀਬ੍ਰੀਟੀ ਬਣਾ ਦਿੰਦਾ ਹੈ। ਤਾਜ਼ਾ ਉਦਹਾਰਨ ਵੇਖਣ ਨੂੰ ਮਿਲਦੀ ਹੈ ਸੋਨੀ ਕਰਿਉ ਗਰੁੱਪ ਦੀ , ਇਸ ਗਰੁੱਪ ਦੀਆਂ ਟਿੱਕ -ਟੋਕ ਵੀਡੀਓਜ਼ ਵਾਇਰਲ ਹੋਈਆਂ ਜਿਸ ਦੇ ਸਦਕਾ ਇੰਨ੍ਹਾਂ ਨੂੰ ਮੰਨੋਰੰਜਨ ਜਗਤ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਦੇ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
ਹਾਲ ਹੀ ਦੇ ਵਿੱਚ ਦਿਲਜੀਤ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ 'ਚ ਉਹ ਸੋਨੀ ਕਰਿਉ ਗਰੁੱਪ ਦੇ ਸਾਰੇ ਮੈਂਬਰਾਂ ਦੇ ਨਾਲ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।