ਦਿਲਜੀਤ ਦੀ ਫ਼ਿਲਮ ਨੇ ਤੋੜੇ ਸਾਰੇ ਰਿਕਾਰਡ, ਗਿੱਪੀ ਨੂੰ ਵੀ ਛੱਡਿਆ ਪਿੱਛੇ - shadha
ਪੰਜਾਬੀ ਫ਼ਿਲਮ 'ਛੜਾ' ਨੇ ਦੋ ਦਿਨਾਂ 'ਚ 6.64 ਕਰੋੜ ਦੀ ਕਮਾਈ ਕਰ ਲਈ ਹੈ। ਇਸ ਰਿਕਾਰਡ ਦੀ ਜਾਣਕਾਰੀ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ।
ਚੰਡੀਗੜ੍ਹ : 21 ਜੂਨ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਛੜਾ' ਨੇ ਬਾਕਸ ਆਫ਼ਿਸ 'ਤੇ ਪੰਜਾਬੀ ਇੰਡਸਟਰੀ ਦੇ ਕਈ ਰਿਕਾਰਡ ਤੋੜ ਦਿੱਤੇ ਹਨ। ਇਸ ਫ਼ਿਲਮ ਨੇ ਦੋ ਦਿਨਾਂ ਦੇ ਵਿੱਚ 6.64 ਕਰੋੜ ਦੀ ਕਮਾਈ ਕਰ ਲਈ ਹੈ।
ਫ਼ਿਲਮ 'ਛੜਾ' ਪੰਜਾਬ 'ਚ 300 ਸਕ੍ਰੀਨਜ਼ 'ਤੇ ਰਿਲੀਜ਼ ਹੋਈ ਸੀ। ਪੰਜਾਬ ਤੋਂ ਇਲਾਵਾ ਬਾਕੀ ਸੂਬਿਆਂ 'ਚ ਇਸ ਫ਼ਿਲਮ ਨੂੰ 200 ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਇਸ ਫ਼ਿਲਮ ਦਾ ਮੁਕਾਬਲਾ ਬਾਲੀਵੁੱਡ ਫ਼ਿਲਮ 'ਕਬੀਰ ਸਿੰਘ' ਨਾਲ ਕੀਤਾ ਜਾ ਰਿਹਾ ਸੀ ਹਾਂਲਾਂਕਿ ਇਸ ਫ਼ਿਲਮ ਨੂੰ ਬਾਲੀਵੁੱਡ ਫ਼ਿਲਮ ਕਰਕੇ ਘੱਟ ਸ੍ਰਕੀਨਜ਼ ਮਿਲੀਆਂ ਸਨ। ਇਸ ਦੇ ਬਾਵਜੂਦ ਵੀ ਇਸ ਫ਼ਿਲਮ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ।