ਪੰਜਾਬ

punjab

ETV Bharat / sitara

ਦਿਲਜੀਤ ਨੇ ਆਪਣੇ ਗੀਤ ਦੀ ਜਾਣਕਾਰੀ ਵੱਖਰੇ ਢੰਗ ਨਾਲ ਕੀਤੀ ਸਾਂਝੀ - KALIE

ਮਨੋਰੰਜਨ ਜਗਤ 'ਚ ਆਪਣੀ ਵੱਖਰੀ ਥਾਂ ਬਣਾਉਣ ਵਾਲੇ ਦਿਲਜੀਤ ਨੇ ਆਪਣੇ ਆਉਣ ਵਾਲੇ ਗੀਤ "ਕਾਈਲੀ ਅਤੇ ਕਰੀਨਾ" ਦੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।

ਡਿਜ਼ਾਇਨ ਫ਼ੋਟੋ

By

Published : Apr 19, 2019, 1:26 PM IST

ਚੰਡੀਗੜ੍ਹ : ਪੰਜਾਬੀ ਇੰਡਸਟਰੀ ਦੇ ਉੱਘੇ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਆਪਣੇ ਆਉਣ ਵਾਲੇ ਗੀਤ "ਕਾਈਲੀ ਅਤੇ ਕਰੀਨਾ" ਬਾਰੇ ਗੱਲ ਕਰਦੇ ਨਜ਼ਰ ਆ ਰਹੇ ਹਨ। ਇਸ ਗੀਤ ਬਾਰੇ ਉਹ ਇਹ ਗੱਲ ਆਖ ਰਹੇ ਨੇ ਜਿਵੇਂ ਹੀ ਉਨ੍ਹਾਂ ਨੂੰ ਗੀਤ ਦੀ ਵੀਡੀਓ ਮਿਲੇਗੀ ਉਹ ਉਸ ਵੇਲੇ ਹੀ ਗੀਤ ਅਪਲੋਡ ਕਰ ਦੇਣਗੇ।

ਦੱਸਣਯੋਗ ਹੈ ਕਿ 5 ਅਪ੍ਰੈਲ ਨੂੰ ਦਿਲਜੀਤ ਨੇ ਇੰਸਟਾਗ੍ਰਾਮ 'ਤੇ ਇਸ ਗੀਤ ਦਾ ਪੋਸਟ ਰਾਹੀਂ ਐਲਾਨ ਕੀਤਾ ਸੀ। ਇਸ ਗੀਤ ਦਾ ਐਲਾਨ ਕਰਦੇ ਹੋਏ ਉਨ੍ਹਾਂ ਕਿਹਾ ਸੀ ਕਿ ਇਹ ਗੀਤ ਨਹੀਂ, ਜਜ਼ਬਾਤ ਹੈ। ਇਸ ਤੋਂ ਇਲਾਵਾ ਗੀਤ ਨੂੰ ਰਿਲੀਜ਼ ਕਰਨ ਤੋਂ ਪਹਿਲਾਂ ਹੀ ਦਿਲਜੀਤ ਨੇ ਗੀਤ 'ਤੇ ਡਾਂਸ ਕਰਦਿਆਂ ਦੀ ਵੀਡੀਓ ਵੀ ਬੀਤੇ ਦਿਨ੍ਹੀ ਇੰਸਟਾਗ੍ਰਾਮ ਉਤੇ ਸਾਂਝੀ ਕੀਤੀ ਸੀ ਜੋ ਕੇ ਵਾਇਰਲ ਹੋ ਚੁੱਕੀ ਹੈ।

For All Latest Updates

ABOUT THE AUTHOR

...view details