ਚੰਡੀਗੜ੍ਹ: ਦਿਲਜੀਤ ਅਤੇ ਸ਼ਹਿਨਾਜ਼ ਦੀ ਫ਼ਿਲਮ 'ਹੌਂਸਲਾ ਰੱਖ' ਰਿਲੀਜ਼ ਹੋਈ ਹੈ। ਇਸ ਫ਼ਿਲਮ ਨੂੰ ਲੈ ਕੇ ਪੰਜਾਬੀ ਸਿਨਮੇ ਦੇ ਦਰਸ਼ਕਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਣ ਰਿਹਾ ਹੈ।
ਇਸ ਫ਼ਿਲਮ 'ਚ ਸ਼ਹਿਨਾਜ਼ ਗਿੱਲ, ਅਦਾਕਾਰਾ ਸੋਨਮ ਬਾਜਵਾ ਅਤੇ ਦਿਲਜੀਤ ਦੋਸਾਂਝ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆ ਰਹੇ ਹਨ। ਦਰਸ਼ਕ ਇਨ੍ਹਾਂ ਦੀ ਅਦਾਕਾਰੀ ਦੇ ਜਲਵੇ ਬਹੁਤ ਹੀ ਰੌਚਕਤਾ ਨਾਲ ਦੇਖ ਰਹੇ ਹਨ।
ਇਹ ਫ਼ਿਲਮ ਬਾਕਸ ਆਫਿਸ 'ਤੇ ਦਮਦਾਰ ਸਾਬਤ ਹੁੰਦੀ ਨਜ਼ਰ ਆ ਰਹੀ ਹੈ। ਖ਼ਬਰਾਂ ਅਨੁਸਾਰ, ਸਿਨੇਮਾਘਰਾਂ ਦੇ ਬਾਹਰ ਲੋਕਾਂ ਦੀ ਲੰਮੀ ਕਤਾਰ ਲੱਗੀ ਹੋਈ ਹੈ। ਉਹ ਫ਼ਿਲਮ ਦੇਖਣ ਲਈ ਬਹੁਤ ਉਤਸ਼ਾਹਿਤ ਹਨ। ਕਈ ਥਿਏਟਰਾਂ 'ਚ ਹਾਊਸਫੁੱਲ ਚੱਲ ਰਿਹਾ ਹੈ।
ਦੱਸ ਦੇਈਏ ਕਿ ਦਿਲਜੀਤ ਦੋਸਾਂਝ ਨੇ ਫ਼ਿਲਮ ਦਾ ਨਿਰਮਾਣ ਕੀਤਾ ਹੈ ਅਤੇ ਇਸ ਨੂੰ ਜਨਤਕ ਛੁੱਟੀ 'ਤੇ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਦੁਸਹਿਰੇ ਦੇ ਖ਼ਾਸ ਮੌਕੇ 'ਤੇ ਇਸ ਫ਼ਿਲਮ ਨੂੰ ਰਿਲੀਜ਼ ਕੀਤਾ ਗਿਆ। ਬਾਕਸ ਆਫ਼ਿਸ 'ਤੇ ਕੀਤੀ ਬੰਪਰ ਕਮਾਈ ਦੱਸ ਦਈਏ ਕਿ ਫ਼ਿਲਮ 'ਹੌਂਸਲਾ ਰੱਖ' ਨੇ ਪਹਿਲੇ ਦਿਨ 2.55 ਕਰੋੜ ਦੀ ਕਮਾਈ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਫ਼ਿਲਮ 'ਛੜਾ' ਨੇ ਪਹਿਲੇ ਦਿਨ 2.43 ਕਰੋੜ ਦੀ ਕਮਾਈ ਕੀਤੀ ਸੀ। 'ਹੌਂਸਲਾ ਰੱਖ' ਫ਼ਿਲਮ ਨੇ 'ਛੜਾ' ਦੀ ਉਪਨਿੰਗ ਨੂੰ ਵੀ ਪਛਾੜ ਦਿੱਤਾ ਹੈ। ਦੱਸ ਦਈਏ ਕਿ ਇਸ ਗੱਲ ਦੀ ਜਾਣਕਾਰੀ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸਾਂਝੀ ਕਰਦਿਆਂ ਦਿੱਤੀ ਹੈ।
ਫ਼ਿਲਮ 'ਹੌਂਸਲਾ ਰੱਖ' ਦਾ ਟਰੇਲਰ ਜਦੋਂ ਤੋਂ ਲਾਂਚ ਹੋਇਆ ਸੀ, ਤਾਂ ਦਰਸ਼ਕ ਉਦੋ ਤੋਂ ਹੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਟਰੇਲਰ ਨੂੰ ਦੋ ਦਿਨਾਂ 'ਚ 13 ਮਿਲੀਅਨ ਵਿਯੂਜ਼ ਮਿਲੇ ਸਨ। ਪੰਜਾਬ ਅਤੇ ਦਿੱਲੀ 'ਚ ਇਸ ਫ਼ਿਲਮ ਨੂੰ ਵਿਸ਼ੇਸ਼ ਪਿਆਰ ਵੀ ਮਿਲ ਰਿਹਾ ਹੈ। ਪਹਿਲੀ ਵਾਰ ਇੱਕ ਖੇਤਰੀ ਫ਼ਿਲਮ ਦੀ ਰਿਲੀਜ਼ਿੰਗ 'ਤੇ 'ਬੰਪਰ' ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਹਿੰਦੀ ਸਰਕਟ 'ਚ ਵੀ ਪ੍ਰਸਿੱਧ ਹੋ ਰਹੀ ਹੈ।
ਦੱਸਣਯੋਗ ਹੈ ਕਿ ਕਰੋੜਾਂ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਫ਼ਿਲਮ 'ਹੌਂਸਲਾ ਰੱਖ' ਦਾ ਮੁੱਖ ਹਿੱਸਾ ਹੈ। ਉਸ ਨੂੰ ਇਸ ਪੰਜਾਬੀ ਫ਼ਿਲਮ 'ਚ ਦਿਲਜੀਤ ਦੌਸਾਂਝ ਦੇ ਆਪੋਜ਼ਿਟ ਕਾਸਟ ਕੀਤਾ ਗਿਆ ਹੈ। ਇਸ ਫ਼ਿਲਮ ਨੂੰ ਅਮਰਜੀਤ ਸਿੰਘ ਨੇ ਡਾਇਰੈਕਟ ਕੀਤਾ ਹੈ ਤੇ ਫ਼ਿਲਮ ਦੀ ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ। ਫ਼ਿਲਮ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ।
ਦੱਸ ਦੇਈਏ ਕਿ ਇਸ ਫ਼ਿਲਮ ਤੋਂ ਪਹਿਲਾਂ ਸ਼ਿੰਦਾ ਗਰੇਵਾਲ (Shinda Grewal) ਬਤੌਰ ਬਾਲ ਕਲਾਕਾਰ ਪੰਜਾਬੀ ਫ਼ਿਲਮ 'ਅਰਦਾਸ ਕਰਾਂ' 'ਚ ਦਿਖਾਈ ਦਿੱਤਾ ਸੀ। ਇਸ ਫ਼ਿਲਮ 'ਚ ਨਿਭਾਏ ਸ਼ਿੰਦੇ ਦੇ ਕਿਰਦਾਰ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਅਦਾਕਾਰੀ ਤੋਂ ਬਾਅਦ ਸ਼ਿੰਦਾ ਗਰੇਵਾਲ ਆਪਣੇ ਪਹਿਲੇ ਗੀਤ 'Ice Cap' ਨਾਲ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਇਆ ਸੀ। ਇਸ ਗਾਣੇ 'ਚ ਸ਼ਿੰਦਾ ਦੇ ਕਿਊਟ ਅੰਦਾਜ਼ ਨੂੰ ਦਰਸ਼ਕਾਂ ਨੇ ਬੇਹੱਦ ਪਸੰਦ ਕੀਤਾ।
ਇਹ ਵੀ ਪੜ੍ਹੋ:ਈਡੀ ਨੇ ਪੁੱਛਗਿੱਛ ਦੇ ਲਈ ਅੱਜ ਮੁੜ ਜੈਕਲੀਨ ਫਰਨਾਂਡੀਜ਼ ਨੂੰ ਬੁਲਾਇਆ